21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮੰਨਣਹਾਨਾ 'ਚ ਦੋਹਰੀਆਂ ਬੈੱਲ ਗੱਡੀਆਂ ਦੀਆਂ ਦੌੜਾਂ 8 ਨੂੰ

ਅਜੀਤ ਡੈਸਕ 07-11-2025
ਕੋਟਫ਼ਤੂਹੀ, 6 ਨਵੰਬਰ (ਅਟਵਾਲ)-ਨਜ਼ਦੀਕੀ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ (ਕੁਟੀਆ ਅਮਰੂਦਾਂ) ਵਾਲੀ ਵਿਖੇ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲੇ, ਬ੍ਰਹਮਲੀਨ ਸੰਤ ਬਲਵੀਰ ਸਿੰਘ, ਬ੍ਰਹਮਲੀਨ ਸੰਤ ਬਾਬਾ ਜਸਵੰਤ ਸਿੰਘ ਦੀ ਯਾਦ ਵਿਚ ਸਾਲਾਨਾ ਚੌਥੀਆਂ ਦੋਹਰੀਆਂ ਬੈਲ ਗੱਡੀਆਂ ਦੀਆ ਦੌੜਾਂ ਡੇਰੇ ਦੇ ਸੇਵਾਦਾਰ ਸਵ. ਜੰਗ ਬਹਾਦਰ ਸਿੰਘ ਪਰਮਾਰ ਯੂ. ਐੱਸ. ਏ ਵਾਲਿਆ ਨੂੰ ਸਮਰਪਿਤ ਗੱਦੀ ਨਸੀਨ ਸੰਤ ਬਾਬਾ ਅਮਰੀਕ ਸਿੰਘ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ 8 ਨਵੰਬਰ ਨੂੰ ਕਰਵਾਈਆਂ ਜਾ ਰਹੀਆ ਹਨ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਸੰਤ ਬਾਬਾ ਅਮਰੀਕ ਸਿੰਘ, ਅਵਤਾਰ ਸਿੰਘ ਗਿੱਲ, ਪਿ੍ੰਸੀਪਲ ਬਲਵੀਰ ਸਿੰਘ ਚੇਲਾ, ਸੰਦੀਪ ਸੈਂਡੀ, ਗੋਲਡੀ ਰਾਣਾ, ਪਰਮਜੀਤ ਸਿੰਘ ਰੱਕੜ, ਸੁਖਵਿੰਦਰ ਸਿੰਘ ਸੁੱਖਾ ਬੈਸ, ਗੈਰੀ ਹਰੀਪੁਰ, ਕੁਲਦੀਪ ਸਿੰਘ ਕਟਾਰੀਆ, ਨਵੀ ਗਿੱਲ ਖੈਰੜ, ਕੁਲਵੀਰ ਸਿੰਘ ਗਿੱਲ ਖੈਰੜ, ਦਵਿੰਦਰ ਸਿੰਘ ਬੈਸ ਸਰਹਾਲਾ ਖ਼ੁਰਦ, ਚਰਨਜੀਤ ਸਿੰਘ ਬੁੱਗਰਾ ਆਦਿ ਨੇ ਦੱਸਿਆ ਕਿ ਇਨ੍ਹਾਂ ਬੈਲ ਗੱਡੀਆਂ ਦੀਆਂ ਦੌੜਾਂ ਵਿਚ ਪੰਜਾਬ ਭਰ ਤੋ ਗੱਡੀਆਂ ਦੇ ਮਾਲਕ ਹਿੱਸਾ ਲੈਣਗੇ ਤੇ ਇਨ੍ਹਾਂ ਦੌੜਾਂ ਵਿਚ ਪਹਿਲੇ 20 ਇਨਾਮ ਦਿੱਤੇ ਜਾਣਗੇ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਖ਼ਾਲਸਾ ਸਕੂਲ ਗੜ੍ਹਦੀਵਾਲਾ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਹਲਕੇ ਵਿਚ 10 ਕਰੋੜ ਦੀ ਲਾਗਤ ਨਾਲ ਵੱਖ-ਵੱਖ ਖੇਡ ਪਾਰਕ ਬਣਨਗੇ - ਵਿਧਾਇਕ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।