21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਭਾਈ ਮਨਜੋਤ ਸਿੰਘ ਦੀ ਸੇਵਾ ਮੁਹਿੰਮ 'ਚ ਸ਼ਾਹੀ ਫਾਊਾਡੇਸ਼ਨ ਵਲੋਂ 51 ਹਜ਼ਾਰ ਦਾ ਯੋਗਦਾਨ <br/>

ਅਜੀਤ ਡੈਸਕ 07-11-2025
ਦਸੂਹਾ, 6 ਨਵੰਬਰ (ਕੌਸ਼ਲ)- ਸ਼ਾਹੀ ਫਾਊਾਡੇਸ਼ਨ ਦਸੂਹਾ ਵਲੋਂ ਭਾਈ ਮਨਜੋਤ ਸਿੰਘ ਤਲਵੰਡੀ ਦੀ ਰਹਿਨੁਮਾਈ ਹੇਠ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚਲਾਈ ਜਾ ਰਹੀ ਸੇਵਾ ਮੁਹਿੰਮ ਹੁਣ ਇਕ ਵੱਡਾ ਰੂਪ ਧਾਰ ਰਹੀ ਹੈ | ਇਸ ਇਨਸਾਨੀਅਤ ਭਰੇ ਯਤਨ ਵਿਚ ਐਮ.ਡੀ. ਪ੍ਰਧਾਨ ਗਰੁੱਪ ਵਲੋਂ 51,000 ਦਾ ਵੱਡਾ ਯੋਗਦਾਨ ਪਾ ਕੇ ਆਪਣਾ ਫਰਜ਼ ਨਿਭਾਇਆ ਗਿਆ | ਇਸ ਮੌਕੇ 'ਤੇ ਤੇਜਬੀਰ ਸਿੰਘ ਬਾਜਵਾ, ਚੇਅਰਮੈਨ ਲੋਕ ਜਾਗਰੂਕਤਾ ਮੰਚ ਪੁਰਸ਼ੋਤਮ ਸਿੰਘ ਦੇਵੀਦਾਸ, ਅਕਸ਼ੇ ਸ਼ਰਮਾ, ਜਗਮੋਹਨ ਸਿੰਘ ਪੁਰੀ, ਵਰਿੰਦਰ ਸਿੰਘ ਹਿੰਮਤਪੁਰ ਅਤੇ ਸੁਰਿੰਦਰਪਾਲ ਪੁਰੀ ਵਰਗੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਮੌਕੇ ਸਾਰੇ ਆਗੂਆਂ ਨੇ ਮਨਜੋਤ ਸਿੰਘ ਤਲਵੰਡੀ ਦੀ ਸੇਵਾ ਨੂੰ ਵੇਖਦੇ ਹੋਏ, ਉਨ੍ਹਾਂ ਦਾ ਸਨਮਾਨ ਕੀਤਾ | ਸਭ ਨੇ ਇਕ ਸੁਰ ਵਿੱਚ ਕਿਹਾ ਕਿ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਹੋ ਰਹੀ ਇਹ ਸੇਵਾ ਮੁਹਿੰਮ ਦਿਲਾਂ ਨੂੰ ਛੂਹ ਕੇ ਨਵੇ ਜਜ਼ਬੇ ਜਗਾ ਰਹੀ ਹੈ | ਐੱਮ. ਡੀ. ਜਗਪ੍ਰੀਤ ਸਿੰਘ ਸਾਹੀ ਨੇ ਕਿਹਾ ਕਿ ਭਾਈ ਮਨਜੋਤ ਸਿੰਘ ਤਲਵੰਡੀ ਇਨਸਾਨੀਅਤ ਦੀ ਸੇਵਾ ਲਈ ਇਕ ਪ੍ਰੇਰਣਾਦਾਇਕ ਮਿਸਾਲ ਹਨ | ਅਸੀਂ ਸਾਰੇ ਉਨ੍ਹਾਂ ਦੀ ਇਸ ਭਲਾਈ ਦੀ ਯਾਤਰਾ ਵਿਚ ਨਾਲ ਹਾਂ | ਸੱਚੀ ਸੇਵਾ ਉਹੀ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਹੋਵੇ ਅਤੇ ਮਨਜੋਤ ਸਿੰਘ ਤਲਵੰਡੀ ਨੇ ਇਹ ਸਾਬਤ ਕਰ ਦਿਖਾਇਆ ਹੈ | ਸ਼ਾਹੀ ਫਾਊਾਡੇਸ਼ਨ ਵਲੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਖੁਰਾਕ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ ਜਾ ਰਿਹਾ ਹੈ, ਇਸ ਦੇ ਨਾਲ-ਨਾਲ ਕਿਸਾਨ ਵੀਰਾਂ ਦੀ ਜਮੀਨ ਵੀ ਆਬਾਦ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਤੇਂਦੂਏ ਦੀ ਦਹਿਸ਼ਤ ਵਿਚ ਹਨ ਪਿੰਡ ਕਰਟੋਲੀ ਦੇ ਨਿਵਾਸੀ <br/> ਅਗਲੀ ਖ਼ਬਰ ਗੁਰਪੁਰਬ ਨੂੰ ਸਮਰਪਿਤ ਡੀ. ਏ. ਵੀ. ਸਕੂਲ ਦਸੂਹਾ ਵਿਖੇ ਪ੍ਰਤਿਭਾ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।