ਮਾਹਿਲਪੁਰ, 6 ਨਵੰਬਰ (ਰਜਿੰਦਰ ਸਿੰਘ) -ਖ਼ਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਹਿੰਦੀ ਵਿਭਾਗ ਵਲੋਂ ਪ੍ਰਵਾਸੀ ਹਿੰਦੀ ਸਾਹਿਤ ਵਿਸ਼ੇ 'ਤੇ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਹਿੰਦੀ ਭਾਸ਼ਾ ਦੇ ਪ੍ਰਵਾਸੀ ਲੇਖਕ ਤੇਜਿੰਦਰ ਸ਼ਰਮਾ ਐੱਮ.ਬੀ.ਈ. (ਲੰਦਨ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਕਾਲਜ ਦੇ ਪਿ੍ੰਸੀਪਲ ਡਾ.ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ | ਉਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ, ਕਲਾ ਤੇ ਸੰਸਕਿ੍ਤੀ ਦੇ ਖੇਤਰ ਵਿਚ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ | ਮੁੱਖ ਬੁਲਾਰੇ ਤੇਜਿੰਦਰ ਸ਼ਰਮਾ ਨੇ ਵਿਦੇਸ਼ਾਂ ਵਿਚ ਹਿੰਦੀ ਭਾਸ਼ਾ ਤੇ ਸਾਹਿਤ ਦੇ ਵੱਧ ਰਹੇ ਪ੍ਰਚਾਰ ਪ੍ਰਸਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਪ੍ਰਵਾਸੀ ਹਿੰਦੀ ਸਾਹਿਤਕਾਰ ਆਪਣੀਆਂ ਲਿਖਤਾਂ ਵਿਚ ਆਪਣੀ ਜਨਮ ਭੂਮੀ ਲਈ ਮੋਹ ਦੀ ਭਾਵਨਾ ਰੱਖਦਾ ਹੈ ਪਰ ਹੁਣ ਹਿੰਦੀ ਸਾਹਿਤ ਗਲੋਬਲੀ ਮਸਲਿਆਂ ਦੀ ਵੀ ਪੇਸ਼ਕਾਰੀ ਕਰ ਰਿਹਾ ਹੈ | ਉਨ੍ਹਾਂ ਹਿੰਦੀ ਸਿਨੇਮਾ ਦੁਆਰਾ ਹਿੰਦੀ ਭਾਸ਼ਾ ਦੇ ਪ੍ਰਚਾਰ ਵਿਚ ਕੀਤੇ ਕੰਮ ਸਬੰਧੀ ਵੀ ਵਿਚਾਰ ਪੇਸ਼ ਕੀਤੇ ਅਤੇ ਹਿੰਦੀ ਕਲਾ ਸਿਨੇਮਾ ਅਤੇ ਕਾਰੋਬਾਰੀ ਸਿਨੇਮਾ ਦੇ ਇਤਿਹਾਸ ਬਾਰੇ ਦੱਸਿਆ | ਹਿੰਦੀ ਵਿਭਾਗ ਦੇ ਮੁਖੀ ਲੈਫਨੀਨੈਂਟ ਡਾ ਦੀਪਕ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਪ੍ਰਬੰਧਕਾਂ ਵਲੋਂ ਤੇਜਿੰਦਰ ਸ਼ਰਮਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਪਰਮਿੰਦਰ ਕੌਰ, ਪ੍ਰੋ. ਨੈਨਸੀ, ਡਾ. ਵਿਕਰਾਂਤ ਰਾਣਾ, ਡਾ. ਆਰਤੀ ਸ਼ਰਮਾ, ਡਾ. ਜੇ.ਬੀ. ਸੇਖੋਂ, ਪ੍ਰੋ. ਰੋਹਿਤ ਪੁਰੀ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ |