20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਵਿਖੇ ਮੈਨੇਜਮੈਂਟ ਵਲੋਂ ਕਨਟੈਂਟ ਕਿ੍ਏਸ਼ਨ ਮੁਕਾਬਲੇ ਕਰਵਾਏ

ਅਜੀਤ ਡੈਸਕ 07-11-2025
ਭੰਗਾਲਾ, 6 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ ਵਿਖੇ ਮੈਨੇਜਮੈਂਟ ਅਤੇ ਅਕਾਊਾਟਿੰਗ ਵਿਭਾਗ ਵਲੋਂ ਕਨਟੈਂਟ ਕਿ੍ਏਸ਼ਨ ਮੁਕਾਬਲਾ ਕਰਵਾਇਆ ਗਿਆ ਜੋ ਕਿ ਭਾਰਤ ਦੀਆਂ ਵਰਤਮਾਨ ਸਮੱਸਿਆਵਾਂ 'ਤੇ ਆਧਾਰਿਤ ਸੀ | ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ 60-90 ਸੈਕੰਡ ਦੀਆਂ ਰੀਲੀਜ਼ ਬਣਾਈਆਂ, ਜਿਨ੍ਹਾਂ ਵਿਚ ਡਿਜੀਟਲ ਆਰਟ, ਡਿਜ਼ਾਈਨ ਦੇ ਟੈਂਪਲੇਟ, ਐਡਿਟਿੰਗ ਦੀਆਂ ਸਿੱਖਿਆਵਾਂ ਅਤੇ ਕੰਮ ਕਰਨ ਦੇ ਚੰਗੇ ਤਰੀਕੇ ਸ਼ਾਮਿਲ ਸਨ | ਵਿਦਿਆਰਥੀਆਂ ਦੇ ਕੰਮ ਨੂੰ ਜੱਜਾਂ ਸਾਹਮਣੇ ਪੇਸ਼ ਕੀਤਾ ਗਿਆ ਜਿਸ ਵਿਚ ਪਿ੍ੰਸੀਪਲ ਡਾ. ਜਤਿੰਦਰ ਕੁਮਾਰ, ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਅਤੇ ਡੀਨ ਅਕੈਡਮਿਕ ਸੁਖਜਿੰਦਰ ਸਿੰਘ ਸ਼ਾਮਿਲ ਸਨ | ਇਸ ਦੌਰਾਨ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਜਸ਼ਨ ਦੀਪ ਕੌਰ ਅਤੇ ਤਨਵੀ ਰਾਏ (ਬੀ.ਕਾਮ ਅਤੇ ਬੀ.ਬੀ.ਏ) ਰਹੇ | ਦੂਜਾ ਸਥਾਨ ਨਿਖਿਲ, ਪਿ੍ੰਸ ਅਤੇ ਰੋਮੀਕਾ (ਬੀ.ਕਾਮ ਦੂਜੇ ਸਾਲ) ਨੇ ਹਾਸਲ ਕੀਤੀ | ਤੀਜੇ ਸਥਾਨ 'ਤੇ ਦੋ ਟੀਮਾਂ ਨੇ ਟਾਈ ਕੀਤਾ ਜਿਸ ਵਿਚ ਸਿਮਰਨ, ਸੁਨੇਹਾ, ਨਵੀਨ ਕੁਮਾਰ, ਕਾਜਲ (ਬੀ.ਕਾਮ ਤੀਜੇ ਸਾਲ) ਅਤੇ ਸੁਖਵੀਰ ਕੌਰ, ਸ਼ਿਖਾ ਜਰਿਆਲ, ਰਿਆ ਚੌਧਰੀ (ਬੀ.ਕਾਮ ਪਹਿਲੇ ਸਾਲ) ਦੀ ਟੀਮ ਸ਼ਾਮਿਲ ਸੀ | ਇਸ ਮੁਕਾਬਲੇ ਵਿਚ ਸਟੇਜ ਦਾ ਸੰਚਾਲਨ ਸਿਮਰਨਜੀਤ ਕੌਰ ਨੇ ਬਾਖ਼ੂਬੀ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪਲੇਟਫ਼ਾਰਮ ਪ੍ਰਦਾਨ ਕਰਨਾ, ਆਧੁਨਿਕ ਦੁਨੀਆ ਦੀਆਂ ਵਿਭਿੰਨ ਸਮੱਸਿਆਵਾਂ ਨੂੰ ਉਜਾਗਰ ਕਰਨਾ ਤੇ ਟੀਮ ਵਰਕ ਲਈ ਪ੍ਰੇਰਿਤ ਕਰਨਾ ਸੀ | ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਨੇ ਕਿਹਾ 'ਇਹ ਮੁਕਾਬਲਾ ਵਿਦਿਆਰਥੀਆਂ ਦੇ ਡਿਜੀਟਲ ਯੁੱਗ ਵਿਚ ਹੁਨਰ ਨੂੰ ਨਿਖਾਰਨ ਵਾਲਾ ਕਦਮ ਹੈ, ਜੋ ਉਨ੍ਹਾਂ ਨੂੰ ਵਿਸ਼ਵ ਪੱਧਰੀ ਚੁਨੌਤੀਆਂ ਲਈ ਤਿਆਰ ਕਰੇਗਾ | ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨ ਵਿਚ ਅਹਿਮ ਹੋਣਗੇ 'ਡੀਨ ਅਕੈਡਮਿਕ ਸੁਖਜਿੰਦਰ ਸਿੰਘ ਨੇ ਵਿਜੇਤਾਵਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ, 'ਇਹ ਰੀਲੀਜ਼ ਨਾ ਸਿਰਫ਼ ਮਨੋਰੰਜਨ ਸਨ ਬਲਕਿ ਸਿੱਖਿਆ ਤਮਕ ਵੀ ਸਨ ਜੋ ਵਿਦਿਆਰਥੀਆਂ ਨੂੰ ਵਿਹਾਰਕ ਜੀਵਨ ਲਈ ਤਿਆਰ ਕਰਦੇ ਹਨ | ਇਸ ਮੌਕੇ ਪ੍ਰੋ. ਪਰਵਿੰਦਰ ਸਿੰਘ, ਤਨਮੀਤ ਕੌਰ, ਸਲੋਨੀ, ਡਾ. ਨਵਨੀਤ ਕੌਰ ਅਤੇ ਹੋਰ ਮੈਂਬਰਾਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ – ਪਿ੍ੰ. ਗੁਰਦਿਆਲ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।