20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਰਹਿਣ ਦੀ ਲੋੜ - ਡਾ. ਬਲਵੀਰ ਕੁਮਾਰ <br/>

ਅਜੀਤ ਡੈਸਕ 07-11-2025
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਦੂਸ਼ਿਤ ਹਵਾ ਮਨੁੱਖੀ ਜੀਵਨ ਲਈ ਖ਼ਤਰਨਾਕ ਹੈ ਅਤੇ ਸਾਫ਼ ਹਵਾ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ | ਉਨ੍ਹਾਂ ਨੇ ਕਿਹਾ ਕਿ ਵਾਹਨਾਂ ਦਾ ਧੂੰਆ, ਫ਼ੈਕਟਰੀਆਂ ਦਾ ਉਦਗਾਰ, ਪਰਾਲੀ ਸਾੜਨ, ਅਤੇ ਘਰਾਂ ਵਿਚ ਮੱਛਰ ਕੋਇਲ, ਧੂਪ, ਅਗਰਬੱਤੀਆਂ, ਸਿਗਰਟ, ਬੀੜੀ ਤੇ ਲੱਕੜ ਸਾੜਨ ਨਾਲ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਮੌਸਮ ਠੰਢਾ ਹੁੰਦਾ ਹੈ, ਹਵਾ ਦੀ ਗੁਣਵੱਤਾ ਹੋਰ ਵਿਗੜਦੀ ਹੈ | ਪਰਾਲੀ ਸਾੜਨ ਅਤੇ ਦੀਵਾਲੀ ਦੌਰਾਨ ਪਟਾਕਿਆਂ ਦੇ ਇਸਤੇਮਾਲ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦਾਂ ਤੱਕ ਪਹੁੰਚ ਜਾਂਦਾ ਹੈ, ਜੋ ਖ਼ਾਸ ਤੌਰ 'ਤੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਅÏਰਤਾਂ ਅਤੇ ਸਾਹ ਜਾਂ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਲਈ ਹਾਨੀਕਾਰਕ ਹੁੰਦਾ ਹੈ | ਡਾ. ਬਲਵੀਰ ਕੁਮਾਰ ਨੇ ਦੱਸਿਆ ਕਿ ਹਵਾ ਦੀ ਗੁਣਵੱਤਾ ਏਅਰ ਕੁਆਲਿਟੀ ਇੰਡੈੱਕਸ ਰਾਹੀਂ ਮਾਪੀ ਜਾਂਦੀ ਹੈ | ਇਸ ਦੇ ਅਨੁਸਾਰ, 0 ਤੋਂ 50 ਤੱਕ ਹਵਾ ਦੀ ਗੁਣਵੱਤਾ ਠੀਕ, 51 ਤੋਂ 100 ਤੱਕ ਤਸੱਲੀਬਖ਼ਸ਼, 101 ਤੋਂ 200 ਤੱਕ ਮਾਮੂਲੀ, 201 ਤੋਂ 300 ਤੱਕ ਮਾੜੀ, 301 ਤੋਂ 400 ਤੱਕ ਬਹੁਤ ਬੁਰੀ ਅਤੇ 401 ਤੋਂ 500 ਤੱਕ ਅਤਿ ਗੰਭੀਰ ਹਾਲਤਾਂ ਨੂੰ ਦਰਸਾਉਂਦੀ ਹੈ | ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਜੀਵਨ ਵਿਚ ਕੁੱਝ ਮਹੱਤਵਪੂਰਨ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ |

ਪਿਛਲੀ ਖ਼ਬਰ ਅੰਤਰਰਾਜੀ ਬਲਾਇੰਡ ਟੀ-20 ਕਿ੍ਕਟ ਟੂਰਨਾਮੈਂਟ ਅੱਜ ਅਗਲੀ ਖ਼ਬਰ ਇੰਜੀਨੀਅਰ ਸਤਨਾਮ ਸਿੰਘ ਨੇ ਸ਼ਹਿਰੀ ਉਪ ਮੰਡਲ ਦਸੂਹਾ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।