ਦਸੂਹਾ, 6 ਨਵੰਬਰ (ਭੁੱਲਰ)- ਸਹਾਇਕ ਕਾਰਜਕਾਰੀ ਇੰਜੀਨੀਅਰ ਸਤਨਾਮ ਸਿੰਘ ਨੇ ਸ਼ਹਿਰੀ ਉਪ ਮੰਡਲ ਦਸੂਹਾ ਦਾ ਚਾਰਜ ਸੰਭਾਲਿਆ ਗਿਆ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਸੀਸ ਸ਼ਰਮਾ ਹਾਜ਼ਰ ਹੋਏ | ਇਸ ਦੇ ਨਾਲ ਹੀ ਸਹਾਇਕ ਕਾਰਜਕਾਰੀ ਇੰਜੀਨੀਅਰ ਵਿਜੇ ਕੁਮਾਰ ਦਿਹਾਤੀ ਉਪ ਮੰਡਲ ਦਸੂਹਾ, ਵਧੀਕ ਸਹਾਇਕ ਇੰਜੀਨੀਅਰ ਪਰਮਜੀਤ ਸਿੰਘ, ਵਧੀਕ ਸਹਾਇਕ ਇੰਜੀਨੀਅਰ ਰੂਪ ਲਾਲ, ਵਧੀਕ ਸਹਾਇਕ ਇੰਜੀਨੀਅਰ ਹਨੀ ਕੁਮਾਰ, ਜੇ.ਈ. ਕੁਲਵੀਰ ਸਿੰਘ, ਜੇ.ਈ. ਪ੍ਰਕਾਸ਼ ਸਿੰਘ, ਜੇ.ਈ. ਅਸ਼ਵਨੀ ਕੁਮਾਰ, ਮਨਜੀਤ ਸਿੰਘ, ਰਾਜ ਕੁਮਾਰ ਆਰ.ਏ, ਹਰਸ਼ ਸ਼ਰਮਾ ਆਰ.ਏ ਅਤੇ ਸਮੂਹ ਉਪ ਮੰਡਲ ਸਟਾਫ਼ ਨੇ ਸਹਾਇਕ ਕਾਰਜਕਾਰੀ ਇੰਜੀਨੀਅਰ ਸਤਨਾਮ ਸਿੰਘ ਨੂੰ 'ਜੀ ਆਇਆਂ' ਕਿਹਾ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |