20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਧੂਮ ਧੜੱਕੇ ਨਾਲ ਸ਼ੁਰੂ

ਅਜੀਤ ਡੈਸਕ 07-11-2025
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ 69ਵੀਂ ਅੰਤਰ ਜ਼ਿਲ੍ਹਾ ਅੰਤਰ ਸਕੂਲ ਖੇਡਾਂ ਦੌਰਾਨ ਅੰਡਰ-17, 19 ਲੜਕੇ ਬੈਡਮਿੰਟਨ ਦੇ ਮੁਕਾਬਲੇ ਸਥਾਨਕ ਇੰਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋਏ | ਜਿਨ੍ਹਾਂ ਦਾ ਉਦਘਾਟਨ ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਸਕੂਲਾਂ ਅੰਦਰ ਪ੍ਰਫੁਲਿਤ ਕਰਨ ਲਈ ਆਧੁਨਿਕ ਸਟੇਡੀਅਮ ਤਿਆਰ ਕਰਵਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਸੂਬੇ ਦਾ ਨਾਂਅ ਰੌਸ਼ਨ ਕਰ ਸਕਣ | ਜ਼ਿਕਰਯੋਗ ਹੈ ਕਿ ਖੇਡਾਂ 'ਚ ਪੰਜਾਬ ਦੇ 23 ਜ਼ਿਲਿ੍ਹਆਂ ਦੇ ਕੁੱਲ 150 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ | ਪਹਿਲੇ ਦਿਨ ਹੋਏ ਮੁਕਾਬਲੇ ਦੇ ਅੰਡਰ-17 ਵਰਗ 'ਚ ਜਲੰਧਰ ਨੇ ਗੁਰਦਾਸਪੁਰ, ਕਪੂਰਥਲਾ ਨੇ ਤਰਨਤਾਰਨ, ਮੋਗਾ ਨੇ ਬਰਨਾਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਨੇ ਫ਼ਿਰੋਜ਼ਪੁਰ ਨੂੰ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸੇ ਤਰ੍ਹਾਂ ਅੰਡਰ-19 ਵਰਗ 'ਚ ਸ਼ਹੀਦ ਭਗਤ ਸਿੰਘ ਨਗਰ ਨੇ ਕਪੂਰਥਲਾ, ਜਲੰਧਰ ਨੇ ਸੰਗਰੂਰ, ਹੁਸ਼ਿਆਰਪੁਰ ਨੇ ਮਾਨਸਾ ਅਤੇ ਗੁਰਦਾਸਪੁਰ ਨੇ ਬਰਨਾਲਾ ਦੀ ਟੀਮ ਨੂੰ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਸੁਖਜੀਵਨ ਸਿੰਘ ਸਫ਼ਰੀ ਅਤੇ ਦੀਪਕ ਸੋਂਧੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ ਬਰਜੇਸਵਰ ਦਿਆਲ ਬੱਬੀ ਕੌਂਸਲਰ ਹੁਸ਼ਿਆਰਪੁਰ, ਪਿ੍ੰ. ਭਾਰਤ ਭੂਸ਼ਨ ਸੀਨੀਅਰ ਮੀਤ ਪ੍ਰਧਾਨ, ਲੈਕ. ਰਾਜਾ ਸਿੰਘ, ਜਸਵੰਤ ਸਿੰਘ ਬੁੱਲ੍ਹੋਵਾਲ, ਜਸਵਿੰਦਰਪਾਲ ਬੁੱਲ੍ਹੋਵਾਲ, ਲੈਕ. ਪ੍ਰਭਜੋਤ ਸਿੰਘ, ਲੈਕ. ਦੀਪਕ ਸੋਂਧੀ, ਰਾਮ ਕਿਸ਼ੋਰ ਸ਼ਰਮਾ, ਕਸ਼ਮੀਰ ਕੌਰ ਇੰਚਾਰਜ ਬੈਡਮਿੰਟਨ ਟੂਰਨਾਮੈਂਟ, ਸੁਮਿਤ ਚੌਹਾਨ, ਸੁਰੇਸ਼ ਕੁਮਾਰ, ਸਤਵੀਰ ਸਿੰਘ, ਸੰਦੀਪ ਸਿੰਘ ਦੁੱਗਲ, ਨਰੇਸ਼ ਕੁਮਾਰ, ਜਸਵੀਰ ਸਿੰਘ, ਜਤਿੰਦਰ ਕੁਮਾਰ ਆਸ਼ੂ, ਸੋਨੰੂ, ਸਿਮਰਨ, ਹਰਦੀਪ ਸਿੰਘ, ਰਵਿੰਦਰ ਕੌਰ, ਮਨਜੀਤ ਕੌਰ, ਕਵਿਤਾ, ਗੁਰਪ੍ਰੀਤ ਕੌਰ, ਰਾਜ ਕੁਮਾਰੀ, ਚੰਦਰ ਪ੍ਰਕਾਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਤਰਨ ਤਾਰਨ 'ਚ ਝੰਡਾ ਮਾਰਚ ਤੇ ਮਹਾਂ ਰੈਲੀ ਕੱਲ੍ਹ <br/> ਅਗਲੀ ਖ਼ਬਰ ਗੜ੍ਹਸ਼ੰਕਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨਾਲੋਂ ਤੋੜਨ ਦੇ ਵਿਰੋਧ 'ਚ ਰਾਜਸੀ ਪਾਰਟੀਆਂ ਹੋਈਆਂ ਇੱਕਜੁੱਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।