ਦਸੂਹਾ, 5 ਨਵੰਬਰ (ਕੌਸ਼ਲ)- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਗੁਰਪੁਰਬ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਅਧੀਨ ਆਉਂਦੀਆਂ ਚਾਰੇ ਵਿੱਦਿਅਕ ਸੰਸਥਾਵਾਂ ਜੀ. ਟੀ.ਬੀ. ਖ਼ਾਲਸਾ ਕਾਲਜ ਫ਼ਾਰ ਵੁਮੈਨ, ਜੀ.ਟੀ.ਬੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਬੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅਤੇ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ, ਸਮੂਹ ਮੈਨੇਜਮੈਂਟ, ਪਿੰ੍ਰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਦੀ ਕੈਂਪਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਚਾਰੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਕੀਤੇ ਗਏ | ਕਾਲਜ ਦੇ ਸੰਗੀਤ ਵਿਭਾਗ ਦੇ ਅਸਿਸ. ਪ੍ਰੋ. ਅਵਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ | ਕੀਰਤਨ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ | ਚਾਹ ਦੇ ਲੰਗਰ ਸਵੇਰ ਤੋਂ ਹੀ ਚੱਲੇ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਉੱਪਰ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਧਰਮ ਦੀ ਖ਼ਾਤਰ ਦਿੱਤੇ ਬਲੀਦਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਨੇ ਮਾਨਵੀ ਹਿਤਾਂ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਜਿਸ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ | ਉਨ੍ਹਾਂ ਨੇ ਚਾਰੇ ਸੰਸਥਾਵਾਂ ਦੀਆਂ ਅਕਾਦਮਿਕ ਅਤੇ ਸਾਹ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਲੜਕੀਆਂ ਦੇ ਸਰਬਪੱਖੀ ਵਿਕਾਸ ਲਈ ਇਹ ਕਾਲਜ ਹਮੇਸ਼ਾ ਤਤਪਰ ਰਿਹਾ ਹੈ ਅਤੇ ਰਹੇਗਾ | ਉਨ੍ਹਾਂ ਨੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਅਤੇ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਵਿਦਿਆਰਥੀਆਂ ਨੂੰ ਸਮੈਸਟਰ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਜੀ.ਟੀ.ਬੀ. ਐਜੂਕੇਸ਼ਨਲ ਟਰੱਸਟ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਚੀਮਾ ਨੇ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮਾਂ ਮੌਕੇ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਅਧੀਨ ਚੱਲ ਰਹੀਆਂ ਚਾਰੇ ਵਿੱਦਿਅਕ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਪੂਰਨ ਵਿਕਾਸ ਲਈ ਸੰਸਥਾਵਾਂ ਨਾਲ ਸਹਿਯੋਗ ਕਰਦੇ ਹੋਏ ਅਧਿਆਪਕਾਂ ਨੂੰ ਮਿਲਦੇ ਰਹਿਣ ਅਤੇ ਉਨ੍ਹਾਂ ਦੇ ਵਿਕਾਸ ਪ੍ਰਤੀ ਜਾਣੂ ਰਹਿਣ | ਇਸ ਮੌਕੇ ਸੰਬੋਧਨ ਕਰਦਿਆਂ ਬੀ.ਜੇ.ਪੀ. ਆਗੂ ਸੁਸ਼ੀਲ ਕੁਮਾਰ ਪਿੰਕੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਜੀ.ਟੀ.ਬੀ ਐਜੂਕੇਸ਼ਨਲ ਟਰੱਸਟ ਵਲੋਂ ਕਰਵਾਏ ਜਾਂਦੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਦੇ ਰਹੇ ਹਨ ਅਤੇ ਟਰੱਸਟ ਵੱਲੋਂ ਕਰਵਾਏ ਜਾਂਦੇ ਇਹ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਨਾਲ ਭਰਪੂਰ ਹੁੰਦੇ ਹਨ | ਜੀ. ਟੀ.ਬੀ ਐਜੂਕੇਸ਼ਨਲ ਟਰੱਸਟ ਦੀਆਂ ਸੰਸਥਾਵਾਂ ਵਿੱਦਿਅਕ, ਖੇਡਾਂ ਅਤੇ ਸਭਿਆਚਾਰਕ ਖੇਤਰਾਂ ਵਿਚ ਇਲਾਕੇ ਦਾ ਨਾਮ ਰੌਸ਼ਨ ਕਰ ਰਹੀਆਂ ਹਨ | ਕਾਲਜ ਅਲੂਮਨੀ, ਕਾਲਜ ਦਾ ਸਾਬਕਾ ਸਟਾਫ਼, ਵਿਦਿਆਰਥੀ ਉਨ੍ਹਾਂ ਦੇ ਮਾਪੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੰਸਥਾਵਾਂ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਰੰਧਾਵਾ ਉਪ ਪ੍ਰਧਾਨ ਅਜਮੇਰ ਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸਕੱਤਰ ਭੁਪਿੰਦਰ ਸਿੰਘ ਰੰਧਾਵਾ, ਉਪ ਸਕੱਤਰ ਮਹਿੰਦਰ ਸਿੰਘ ਸਰੀਹਪੁਰ ਤੋਂ ਇਲਾਵਾ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ, ਪਿ੍ੰਸੀਪਲ ਸੰਦੀਪ ਕੌਰ ਬੋਸਕੀ ਹਾਜ਼ਰ ਸਨ | ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਪਹੁੰਚੀਆਂ, ਜਿੰਨਾ ਵਿਚ ਦਸੂਹਾ ਹਲਕੇ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ, ਸੰਤੋਖ ਸਿੰਘ ਤੋਖੀ, ਦਵਿੰਦਰ ਨੰਗਲ, ਰੂਪ ਲਾਲ ਹਮਜ਼ਾ, ਦਲਜੀਤ ਸਿੰਘ ਝੀਂਗੜ ਖ਼ੁਰਦ, ਪਰਮਜੀਤ ਸਿੰਘ ਘੁੰਮਣ, ਮਨਦੀਪ ਸਿੰਘ ਢੀਂਡਸਾ, ਰਮਨਪ੍ਰੀਤ ਸਿੰਘ ਰਿਆਤ, ਹਰਪ੍ਰੀਤ ਪਾਲ ਸਿੰਘ, ਦਵਿੰਦਰ ਕੁਮਾਰ ਰੋਜ਼ੀ, ਸੁਸ਼ੀਲ ਕੁਮਾਰ ਚੱਡਾ, ਨਰਿੰਦਰ ਕੌਰ ਘੁੰਮਣ, ਜੋਤੀ ਸੈਣੀ, ਡਾ. ਰੁਪਿੰਦਰ ਕੌਰ ਰੰਧਾਵਾ, ਮੈਡਮ ਕੁਸਮ ਪਾਂਧੀ, ਡਾ. ਅਮਰਜੀਤ ਕੌਰ ਕਾਲਕੱਟ, ਪ੍ਰੋ. (ਡਾ.) ਗੁਰਮੀਤ ਸਿੰਘ, ਡਾ. ਅਮਰੀਕ ਸਿੰਘ ਬਸਰਾ, ਵਿਵੇਕ ਸਿੰਘ ਰਿੰਕਾ, ਦਵਿੰਦਰ ਸਿੰਘ, ਡਾ. ਅਮਰਜੀਤ ਹਮਰੋਲ, ਰੁਪਿੰਦਰ ਕੌਰ ਚੀਮਾ, ਅਜੈ ਸਿੰਘ ਵਿਰਕ, ਸਰਦਾਰਾ ਸਿੰਘ ਜੱਕੋਵਾਲ, ਲਖਵਿੰਦਰ ਸਿੰਘ ਠੱਕਰ, ਸੰਤ ਸਿੰਘ ਜੰਡੋਰ, ਸਤਪਾਲ ਸਿੰਘ ਹੀਰਾ ਹਾਰ, ਕਸ਼ਮੀਰ ਸਿੰਘ ਭੂਸ਼ਣ, ਕੇਵਲ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਪਾਲ ਸਿੰਘ, ਗੁਰਜੀਤ ਸਿੰਘ ਗਿੱਲ, ਐਡਵੋਕੇਟ ਤਜਿੰਦਰ ਪਾਲ ਸਿੰਘ ਚੀਮਾ, ਲਖਵਿੰਦਰ ਸਿੰਘ ਲੱਕੀ, ਹਰਪਾਲ ਸਿੰਘ ਬੋਦਲ, ਪਰਮਜੀਤ ਸਿੰਘ ਉਸਮਾਨ ਸ਼ਹੀਦ, ਲਖਬੀਰ ਸਿੰਘ ਮੁਲਤਾਨੀ, ਜਸਵਿੰਦਰ ਸਿੰਘ ਕਾਲਰਾ, ਕੁਲਵੰਤ ਸਿੰਘ ਭਵਰਾ, ਸੁਰਜੀਤ ਸਿੰਘ ਕੈਰੇ, ਭੁਪਿੰਦਰ ਸਿੰਘ ਚੀਮਾ, ਵੱਖ-ਵੱਖ ਸੁਸਾਇਟੀਆਂ ਜਿਵੇਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਸ੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ, ਸੇਵ ਸ਼ਿਵਾਲਿਕ ਸੇਵ ਮਦਰ ਅਰਥ', ਮੀਰੀ-ਪੀਰੀ ਸੁਸਾਇਟੀ, ਪ੍ਰੈੱਸ ਦੇ ਨੁਮਾਇੰਦੇ, ਕਾਲਜ ਅਲੂਮਨੀ ਮੈਂਬਰਜ਼ ਮੈਡਮ ਗੁਰਪ੍ਰੀਤ ਕੌਰ, ਮਨਦੀਪ ਕੌਰ ਅਤੇ ਸੁਮਨਦੀਪ ਕੌਰ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ, ਇਸ ਸਮਾਗਮ ਦੇ ਇੰਚਾਰਜ ਅਸਿਸਟੈਂਟ ਪ੍ਰੋ. ਰਜਿੰਦਰ ਕੌਰ ਕਲਸੀ ਅਤੇ ਸਹਿ- ਇੰਚਾਰਜ ਡਾ. ਰਮਨੀਕ ਕੌਰ, ਡਾ. ਰੁਪਿੰਦਰ ਕੌਰ ਗਿੱਲ, ਡਾ. ਗਗਨਦੀਪ ਕੌਰ, ਰਜਿੰਦਰ ਕੌਰ ਸੈਣੀ (ਵਾਈਸ ਪਿ੍ੰਸੀਪਲ ਜੀ.ਟੀ.ਬੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ), ਮਨਜੀਤ ਕੌਰ ਹਾਜ਼ਰ ਸਨ | ਮੰਚ ਸੰਚਾਲਨ ਦੀ ਸੇਵਾ ਅਸਿਸਟੈਂਟ ਪ੍ਰੋਫੈਸਰ ਰਜਿੰਦਰ ਕੌਰ ਕਲਸੀ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਨੇ ਬਹੁਤ ਹੀ ਸਹਿਜਤਾ ਨਾਲ ਨਿਭਾਈ | ਕੀਰਤਨ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ |