ਮੁਕੇਰੀਆਂ, 5 ਨਵੰਬਰ (ਰਾਮਗੜ੍ਹੀਆ)-ਸ. ਹਰਜਿੰਦਰ ਸਿੰੰਘ ਧਾਮੀ ਦੇ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ 'ਤੇ ਬੜੀ ਮਾਣ ਵਾਲੀ ਗੱਲ ਹੈ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਟਿੰਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਦਾਰ ਧਾਮੀ ਇਕ ਬਹੁਤ ਹੀ ਇਮਾਨਦਾਰ ਸੂਝਵਾਨ ਲੀਡਰ ਹਨ ਜਿਨ੍ਹਾਂ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੱਡਾ ਸੁਧਾਰ ਆਇਆ ਹੈ | ਉਨ੍ਹਾਂ ਕਿਹਾ ਸ. ਧਾਮੀ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ਼ ਵੀ ਉੱਚਾ ਹੋਇਆ ਹੈ | ਉਨ੍ਹਾਂ ਕਿਹਾ ਸ. ਧਾਮੀ ਦੀ ਸੋਚ ਨੇ ਇਕ ਇਮਾਨਦਾਰ ਸ਼ਵੀ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ | ਉਨ੍ਹਾਂ ਕਿਹਾ ਉਹ ਆਸ ਕਰਦੇ ਹਨ ਕਿ ਸ. ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਿੱਖ ਪੰਥ ਹੋਰ ਵੀ ਜਿੱਥੇ ਮਜ਼ਬੂਤ ਹੋਵੇਗਾ ਉਥੇ ਹੀ ਕਈ ਅਹਿਮ ਸਿੱਖ ਮਸਲਿਆਂ ਦੇ ਹੱਲ ਹੋਣਗੇ |