25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਹਰਦੋਖਾਨਪੁਰ 'ਚ 16 ਨੂੰ ਰੱਖਿਆ ਜਾਵੇਗਾ ਗਊਸ਼ਾਲਾ ਦਾ ਨੀਂਹ ਪੱਥਰ-ਜੱਸਲ

ਅਜੀਤ ਡੈਸਕ 06-11-2025
ਹੁਸ਼ਿਆਰਪੁਰ, 5 ਨਵੰਬਰ (ਹਰਪ੍ਰੀਤ ਕੌਰ)-ਮਨੁੱਖਤਾ ਅਤੇ ਸੇਵਾ ਦੇ ਰਾਹ 'ਤੇ ਅੱਗੇ ਵੱਧ ਰਹੀ ਸੰਸਥਾ 'ਸ਼ਿਵਨਾਮਦੇਵ ਆਪਣਾ ਘਰ' ਦੇ ਮੁੱਖ ਸੇਵਾਦਾਰ ਨਰਿੰਦਰ ਸਿੰਘ ਜੱਸਲ ਦੀ ਅਗਵਾਈ ਹੇਠ ਹਰਦੋਖਾਨਪੁਰ ਵਿਖੇ 16 ਨਵੰਬਰ ਨੂੰ ਸਾਧ ਸੰਗਤ ਅਤੇ ਸਾਧੂ ਸੰਤਾਂ ਵੱਲੋਂ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ ਜਾਵੇਗਾ | ਇਹ ਪਵਿੱਤਰ ਪਹੁੰਚ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਸਮਾਜ ਵਿੱਚ ਗਊ ਸੇਵਾ, ਦਇਆ ਅਤੇ ਬੁਜ਼ੁਰਗਾਂ ਦੀ ਸੰਭਾਲ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਹੈ | ਨਰਿੰਦਰ ਸਿੰਘ ਜੱਸਲ ਨੇ ਕਿਹਾ ਕਿ ਗਊਸ਼ਾਲਾ ਦੀ ਸਥਾਪਨਾ ਦਾ ਉਦੇਸ਼ ਇਹ ਸੁਨੇਹਾ ਦੇਣਾ ਹੈ ਕਿ 'ਸੇਵਾ ਹੀ ਸੱਚਾ ਧਰਮ ਹੈ |' ਉਨ੍ਹਾਂ ਸੰਗਤ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਉਹ 16 ਨਵੰਬਰ ਨੂੰ ਹਰਦੋਖਾਨਪੁਰ ਪਹੁੰਚ ਕੇ ਇਸ ਪੁੰਨ ਕਰਮ ਵਿੱਚ ਭਾਗੀ ਬਣਨ |
ਪਿਛਲੀ ਖ਼ਬਰ ਐਡਵੋਕੇਟ ਧਾਮੀ ਪੰਜਵੀਂ ਵਾਰ ਐਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ 'ਤੇ ਕੌਮ ਵਿਚ ਖੁਸ਼ੀ ਦੀ ਲਹਿਰ - ਕੈਰੇ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।