24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੋਟਰਸਾਈਕਲਾਂ ਤੇ ਸਕੂਟਰਾਂ ਦੀ ਵਿਸ਼ਾਲ ਰੇਂਜ ਨਾਲ ਹੁਸ਼ਿਆਰਪੁਰ 'ਚ ਗੀਤਾਂਸ਼ ਟੀ. ਵੀ. ਐਸ. ਸ਼ੋਅਰੂਮ ਦਾ ਉਦਘਾਟਨ

ਅਜੀਤ ਡੈਸਕ 26-09-2025
ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਗੀਤਾਂਸ਼ ਟੀ. ਵੀ. ਐਸ. ਸ਼ੋਅਰੂਮ ਦਾ ਉਦਘਾਟਨ ਹੁਸ਼ਿਆਰਪੁਰ ਵਿਖੇ ਅਰਬਿੰਦ ਕੁਮਾਰ ਗੁਪਤਾ ਏ. ਵੀ. ਪੀ. ਤੇ ਖੇਤਰੀ ਵਪਾਰ ਮੁਖੀ (ਆਰ. ਬੀ. ਐਚ.)-ਉੱਤਰੀ ਜ਼ੋਨ ਟੀ. ਵੀ. ਐਸ. ਮੋਟਰ ਕੰਪਨੀ ਵਲੋਂ ਕੀਤਾ ਗਿਆ | ਇਸ ਮੌਕੇ ਪੀ. ਬਿਨਯ ਕੁਮਾਰ ਖੇਤਰੀ ਮੈਨੇਜਰ ਸਰਵਿਸ ਨਾਰਥ ਟੀ. ਵੀ. ਐਸ. ਮੋਟਰ ਕੰਪਨੀ ਤੇ ਲਵ ਗੋਇਲ ਮੈਨੇਜਿੰਗ ਡਾਇਰੈਕਟਰ ਗੀਤਾਂਸ਼ ਟੀ. ਵੀ. ਐਸ. ਵੀ ਮੌਜੂਦ ਸਨ | ਇਸ ਮੌਕੇ ਅਰਬਿੰਦ ਕੁਮਾਰ ਗੁਪਤਾ ਨੇ ਆਊਟਲੈੱਟ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਇਹ ਨਵਾਂ ਲਾਂਚ ਕੀਤਾ ਸ਼ੋਅਰੂਮ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਹੈ ਅਤੇ ਗਾਹਕਾਂ ਨੂੰ ਮੋਟਰਸਾਈਕਲ, ਸਕੂਟਰ, ਈ. ਵੀ. ਤੇ ਇਥੋਂ ਤੱਕ ਕਿ ਮੋਪੇਡ ਵਰਗੀਆਂ ਸ਼੍ਰੇਣੀਆਂ ਵਿਚ ਸਾਰੇ ਪ੍ਰਮੁੱਖ ਟੀ. ਵੀ. ਐਸ. ਮਾਡਲਾਂ ਨੂੰ ਇਕ ਛੱਤ ਹੇਠ ਪੇਸ਼ ਕਰੇਗਾ | ਆਊਟਲੈੱਟ ਟੀ. ਵੀ. ਐਸ. ਅਪਾਚੇ ਸੀਰੀਜ਼-ਅਪਾਚੇ 310, ਅਪਾਚੇ 180 ਅਤੇ ਅਪਾਚੇ 160 ਤਹਿਤ ਸਟਾਈਲਿਸ਼ ਮੋਟਰਸਾਈਕਲ ਪੇਸ਼ ਕਰਦਾ ਹੈ | ਰੋਨਿਨ 225 ਸੀ. ਸੀ., ਟੀ. ਵੀ. ਐਸ. ਰੇਡਰ, ਟੀ. ਵੀ. ਐਸ. ਸਪੋਰਟਸ, ਟੀ. ਵੀ. ਐਸ. ਰੇਡੀਅਨ ਵੀ ਇਸ ਸਮੂਹ ਦਾ ਹਿੱਸਾ ਹਨ | ਸਕੂਟਰ ਸ਼੍ਰੇਣੀ 'ਚ ਜੁਪੀਟਰ 125 ਸੀ. ਸੀ. ਤੇ ਜੁਪੀਟਰ 113 ਸੀ. ਸੀ. ਸਮਾਰਟ ਕਨੈੱਕਟ ਉਪਲਬਧ ਹਨ | ਟੀ. ਵੀ. ਐਸ. ਆਈਕਿਊਬ (ਇਲੈਕਟਿ੍ਕ ਸਕੂਟਰ) ਦਾ ਇਕੋ-ਫਰੈਂਡਲੀ ਵਿਕਲਪ ਵੀ ਗੀਤਾਂਸ਼ ਟੀ. ਵੀ. ਐਸ. ਦੇ ਉਤਪਾਦ ਪੋਰਟਫੋਲੀਓ ਦਾ ਹਿੱਸਾ ਹੈ, ਜੋ ਸਸਟੇਨੇਬਲ ਮੋਬਿਲਿਟੀ ਪ੍ਰਤੀ ਟੀ. ਵੀ. ਐਸ. ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਸਿਰਫ਼ ਮੋਟਰਸਾਈਕਲ ਤੇ ਸਕੂਟਰ ਹੀ ਨਹੀਂ ਮੋਪੇਡ ਵੀ ਉਤਪਾਦ ਪੇਸ਼ਕਸ਼ਾਂ ਦਾ ਹਿੱਸਾ ਹਨ | ਮੋਪੇਡ ਐਕਸਐਲ-100 ਵੀ ਉਪਲਬਧ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਗੀਤਾਂਸ਼ ਟੀ. ਵੀ. ਐਸ. 'ਤੇ ਦੋ ਪਹੀਆ ਵਾਹਨਾਂ ਦੀ ਕੀਮਤ 43,000 ਤੋਂ 3,00,000 ਤੱਕ ਹੈ |
ਉਨ੍ਹਾਂ ਦੱਸਿਆ ਕਿ 30 ਅਕਤੂਬਰ ਤੱਕ ਗਾਹਕਾਂ ਨੂੰ ਸਰਵਿਸ 'ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ | ਗੀਤਾਂਸ਼ ਟੀ. ਵੀ. ਐਸ. ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਲਵ ਗੋਇਲ ਨੇ ਕਿਹਾ ਕਿ ਸ਼ੋਅਰੂਮ 5000 ਵਰਗ ਫੁੱਟ ਦੀ ਵਿਸ਼ਾਲ ਜਗ੍ਹਾ 'ਚ ਫੈਲਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਤੋਂ ਇਲਾਵਾ ਇਹ ਚੰਡੀਗੜ੍ਹ ਰੋਡ 'ਤੇ ਚੱਬੇਵਾਲ, ਫਗਵਾੜਾ ਰੋਡ 'ਤੇ ਮੇਹਟੀਆਣਾ, ਜਲੰਧਰ ਰੋਡ 'ਤੇ ਮੰਡਿਆਲਾ, ਦਸੂਹਾ ਰੋਡ 'ਤੇ ਭੀਖੋਵਾਲ, ਟਾਂਡਾ ਰੋਡ 'ਤੇ ਲਾਚੋਵਾਲ, ਅਤੇ ਚਿੰਤਪੁਰਨੀ ਰੋਡ ਅਤੇ ਊਨਾ ਰੋਡ 'ਤੇ ਖੇਤਰਾਂ ਦੇ ਗਾਹਕਾਂ ਨੂੰ ਵੀ ਸੇਵਾਵਾਂ ਪ੍ਰਦਾਨ ਕਰੇਗਾ | ਪੀ. ਬਿਨਯ ਕੁਮਾਰ ਨੇ ਕਿਹਾ ਕਿ ਟੀ. ਵੀ. ਐਸ. ਹਮੇਸ਼ਾ ਆਪਣੇ ਗਾਹਕਾਂ ਨੂੰ ਗੁਣਵੱਤਾ ਵਾਲੀ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ ਅਤੇ ਇਹ ਸ਼ੋਅਰੂਮ ਇਸ ਖੇਤਰ 'ਚ ਸਭ ਤੋਂ ਵਧੀਆ ਆਟੋਮੋਟਿਵ ਅਨੁਭਵ ਪ੍ਰਦਾਨ ਕਰਨ ਵੱਲ ਇਕ ਵੱਡਾ ਕਦਮ ਹੈ |
ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਬੀਆਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਈਆਂ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਦੀ ਚੋਣ ਸੰਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।