12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਧਿਆਨ ਹੀ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਰਸਤਾ – ਸੰਤ ਮਨਦੀਪ ਦਾਸ

ਅਜੀਤ ਡੈਸਕ 24-09-2025
ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਤੁਸੀਂ ਸਾਰੇ ਕਹਿੰਦੇ ਹੋ ਕਿ ਪ੍ਰਮਾਤਮਾ ਸਾਡੇ ਅੰਦਰ ਹੈ ਅਤੇ ਤੁਸੀਂ ਇਹ ਵੀ ਮੰਨਦੇ ਹੋ ਕਿ ਪ੍ਰਮਾਤਮਾ ਬਾਹਰ ਵੀ ਹੈ | ਹੁਣ, ਇਨ੍ਹਾਂ ਦਾਅਵਿਆਂ ਦੇ ਸੰਬੰਧ ਵਿਚ ਕਿ ਪ੍ਰਮਾਤਮਾ ਬਾਹਰ ਅਤੇ ਅੰਦਰ ਦੋਵੇਂ ਤਰ੍ਹਾਂ ਮੌਜੂਦ ਹੈ, ਆਓ ਮਹਿਸੂਸ ਕਰੀਏ ਕਿ ਇਨ੍ਹਾਂ ਦਾਅਵਿਆਂ ਦੇ ਪਿੱਛੇ ਕੌਣ ਹੈ? ਇਹ ਉਪਦੇਸ਼ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸਿਰਸਗੜ ਅੰਬਾਲਾ ਦੇ ਗੱਦੀ ਨਸ਼ੀਨ 108 ਸੰਤ ਮਨਦੀਪ ਦਾਸ ਜੀ ਮਹਾਰਾਜ ਦੁਆਰਾ ਡੇਰੇ ਵਿਚ ਨਤਮਸਤਕ ਹੋਏ ਸ਼ਰਧਾਲੂਆਂ ਨੂੰ ਦਿੱਤੇ | ਉਨ੍ਹਾਂ ਕਿਹਾ ਧਿਆਨ ਆਤਮਾ ਦਾ ਪ੍ਰਮਾਤਮਾ ਨਾਲ ਜੁੜਨ ਦਾ ਰਸਤਾ ਹੈ ਪਰ ਇਸ ਰਸਤੇ ਨੂੰ ਲੱਭਣ ਲਈ ਮਨ ਨੂੰ ਇਕਾਗਰ ਕਰਨਾ ਪੈਂਦਾ ਹੈ | ਉਨ੍ਹਾਂ ਸੰਗਤਾਂ ਨੂੰ ਜੀਵਨ-ਮਰਨ ਤੋਂ ਮੁਕਤੀ ਪ੍ਰਾਪਤ ਕਰਨ ਲਈ ਹਮੇਸ਼ਾ ਪ੍ਰਮਾਤਮਾ ਯਾਦ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸਿਲਵਰ ਓਕ ਸਕੂਲ ਵਿਖੇ ਪਹਿਲਾ ਵਿਸ਼ਵ ਪੰਜਾਬੀ ਦਿਵਸ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਸੂਬਾ ਸਰਕਾਰ ਦਾ ਅਪਰਾਧਿਕ ਬਿਰਤੀ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਪੱਖ ਵਿਚ ਖੜ੍ਹਨਾ ਮੰਦਭਾਗਾ- ਭਾਈ ਵਡਾਲਾ, ਜਥੇਦਾਰ ਮੁਲਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।