11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਅਕਾਲੀ ਦਲ ਦੇ ਮੀਡੀਆ ਬੁਲਾਰਾ ਬਣਨ 'ਤੇ ਸਤਵਿੰਦਰਪਾਲ ਸਿੰਘ ਰਾਮਦਾਸਪੁਰ ਦਾ ਸਨਮਾਨ

ਅਜੀਤ ਡੈਸਕ 24-09-2025
• ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ - ਰਾਮਦਾਸਪੁਰ
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਨਵੇਂ ਬਣੇ ਸ਼ੋ੍ਰਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਸਤਵਿੰਦਰਪਾਲ ਸਿੰਘ ਰਾਮਦਾਸਪੁਰ ਨੂੰ ਪਾਰਟੀ ਦਾ ਮੀਡੀਆ 'ਚ ਡਿਬੇਟ ਕਰਨ ਲਈ ਬੁਲਾਰਾ ਬਣਾਏ ਜਾਣ 'ਤੇ ਪਾਰਟੀ ਦੇ ਜ਼ਿਲ੍ਹਾ ਆਗੂਆਂ ਵਲੋਂ ਫਰੈਂਡਲੀ ਕਾਰ ਡੀਲਜ਼ ਸਿੰਗੜੀਵਾਲਾ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀਨੀਅਰ ਆਗੂ ਅਵਤਾਰ ਸਿੰਘ ਜੌਹਲ, ਪਰਮਿੰਦਰ ਸਿੰਘ ਪੰਨੂੰ, ਮਾ: ਕੁਲਵਿੰਦਰ ਸਿੰਘ ਜੰਡਾ, ਇੰਦਰਜੀਤ ਸਿੰਘ ਕਾਹਲੋਂ, ਤੇ ਹੋਰਨਾਂ ਨੇ ਕਿਹਾ ਕਿ ਸਤਵਿੰਦਰਪਾਲ ਸਿੰਘ ਰਾਮਦਾਸਪੁਰ ਰਾਜਸੀ ਗਲਿਆਰੇ 'ਚ ਇਕ ਸੂਝਵਾਨ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾਂ ਪੰਥਕ ਅਤੇ ਪਾਰਟੀ ਦੇ ਅਸਲ ਮੁੱਦਿਆਂ ਨੂੰ ਉਜਾਗਰ ਕੀਤਾ ਹੈ |
ਉਨ੍ਹਾਂ ਕਿਹਾ ਕਿ ਰਾਮਦਾਸਪੁਰ ਨੂੰ ਬੁਲਾਰੇ ਬਣਾਏ ਜਾਣ 'ਤੇ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਜ਼ਿਲ੍ਹੇ ਦੇ ਸਮੂਹ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸ ਨਾਲ ਪਾਰਟੀ ਨੂੰ ਭਾਰੀ ਬਲ ਮਿਲੇਗਾ | ਇਸ ਮੌਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸਤਵਿੰਦਰਪਾਲ ਸਿੰਘ ਰਾਮਦਾਸਪੁਰ ਨੇ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜਸਵੀਰ ਸਿੰਘ ਘੋਗਰਾ, ਜਗਤਾਰ ਸਿੰਘ ਬਲਾਲਾ, ਗੁਰਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਰੌਬੀ, ਗੁਰਪ੍ਰੀਤ ਸਿੰਘ, ਹਰਕਮਲਜੀਤ ਸਿੰਘ, ਪ੍ਰਕਾਸ਼ ਬਘਾਣੀਆ, ਮੋਹਨ ਲਾਲ, ਪੁਨੀਤ ਅਰੋੜਾ, ਰਾਹੁਲ ਸ਼ਰਮਾ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਬੌਬੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਰਾਜ ਅਗਰਸੇਨ ਜੀ ਦਾ ਜਨਮ ਦਿਹਾੜਾ ਸ਼ਰਧਾਪੂਰਵਕ ਨਾਲ ਮਨਾਇਆ ਅਗਲੀ ਖ਼ਬਰ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।