05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਬੇਜ਼ੁਬਾਨ ਜਾਨਵਰਾਂ ਤੇ ਪਸ਼ੂਆਂ ਲਈ ਹਰਾ ਚਾਰਾ ਮੁੱਹਈਆ ਕਰਵਾਇਆ

ਅਜੀਤ ਡੈਸਕ 02-09-2025
ਦਸੂਹਾ, 1 ਸਤੰਬਰ (ਭੁੱਲਰ)-ਕੇ. ਐਮ. ਐਸ. ਕਾਲਜ ਆਫ ਆਈ. ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਾਲੋਨੀ, ਦਸੂਹਾ ਦੀ ਪਿ੍ੰਸੀਪਲ ਡਾ. ਸ਼ਬਨਮ ਕੌਰ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਹਾਇਤਾ ਕਰਨ ਦਾ ਉਪਰਾਲਾ ਕੀਤਾ | ਦਸੂਹਾ ਦੇ ਨਾਲ ਲੱਗਦੇ ਹੋਏ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕੇ ਬੇਜ਼ੁਬਾਨ ਜਾਨਵਰਾਂ ਤੇ ਪਸ਼ੂਆਂ ਲਈ ਹਰਾ ਚਾਰਾ ਮੁੱਹਈਆ ਕਰਵਾਇਆ | ਪਿ੍ੰਸੀਪਲ ਡਾ. ਸ਼ਬਨਮ ਕੌਰ ਤੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਐਨ. ਐਸ. ਐਸ. ਨੋਡਲ ਪ੍ਰੋਗਰਾਮ ਅਫ਼ਸਰ ਡਾ. ਰਾਜੇਸ਼ ਕੁਮਾਰ ਤੇ ਐਨ. ਐਸ. ਐਸ. ਯੂਨਿਟ ਦੇ ਵਲੰਟੀਅਰਾਂ ਦਾ ਧੰਨਵਾਦ ਕਰਦੇ ਹੋਏ ਇਸ ਤਰ੍ਹਾਂ ਦੀ ਸਮਾਜ ਸੇਵਾ ਖਾਸ ਤੌਰ ਤੇ ਬੇਜ਼ੁਬਾਨ ਜਾਨਵਰਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਸੇਵਾ ਕਰਨ ਦੀ ਸਰਾਹਨਾ ਕੀਤੀ | ਇਸ ਮੌਕੇ ਐਨ.ਐਸ.ਐਸ ਯੂਨਿਟ ਦੇ ਵਲੰਟੀਅਰ ਗੁਰਪਾਲ ਸਿੰਘ, ਯੁਵਰਾਜ ਸਿੰਘ, ਰੋਹਨ, ਰਾਜਿੰਦਰ ਸਿੰਘ, ਕੁਲਵੀਰ ਸਿੰਘ, ਹਰਦੀਪ ਸਿੰਘ, ਪੁਨੀਤ ਕੁਮਾਰ, ਬਲਜੀਤ ਸਿੰਘ, ਹਰਮਨਦੀਪ ਸਿੰਘ ਤੇ ਨਵਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੇਰਾ ਬਾਬਾ ਚਰਨਸ਼ਾਹ 'ਚ ਭਗਵਾਨ ਸ੍ਰੀਚੰਦ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਸਮਾਗਮ ਅਗਲੀ ਖ਼ਬਰ 26ਵਾਂ ਚੇਤਨਾ ਮਾਰਚ ਦਿੱਲੀ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।