03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਰਸਾਤ ਕਾਰਨ ਟਰਾਂਸਫ਼ਾਰਮਰ ਤੋਂ ਕਰੰਟ ਲੱਗਣ ਨਾਲ ਠੇਕਾ ਕਰਮਚਾਰੀ ਦੀ ਮੌਤ

ਅਜੀਤ ਡੈਸਕ 02-09-2025
ਹੁਸ਼ਿਆਰਪੁਰ, 1 ਸਤੰਬਰ (ਹਰਪ੍ਰੀਤ ਕੌਰ)-ਬੀਤੇ ਦਿਨ ਤੋਂ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਮੁਹੱਲਾ ਨਿਊ ਦਸਮੇਸ਼ ਨਗਰ 'ਚ ਬੰਦ ਪਈ ਬਿਜਲੀ ਦੀ ਸਪਲਾਈ ਨੂੰ ਚਾਲੂ ਕਰਦਿਆਂ ਕਰੰਟ ਲੱਗਣ ਨਾਲ ਬਿਜਲੀ ਮਹਿਕਮੇ ਦੇ ਇਕ ਠੇਕਾ ਕਰਮਚਾਰੀ ਦੀ ਮੌਤ ਹੋ ਗਈ | ਇਹ ਕਰਮਚਾਰੀ ਮੁਹੱਲੇ ਦੇ ਇਕ ਟਰਾਂਸਫ਼ਾਰਮਰ 'ਤੇ ਫ਼ਿਊਜ਼ ਲਗਾਉਣ ਲਈ ਚੜਿ੍ਹਆ ਸੀ ਕਿ ਅਚਾਨਕ ਕਰੰਟ ਲੱਗਣ ਨਾਲ ਉਹ ਹੇਠਾਂ ਡਿੱਗ ਪਿਆ | ਉਸ ਨਾਲ ਡਿਊਟੀ 'ਤੇ ਮੌਜੂਦ ਦੋ ਹੋਰ ਮੱਕੇ ਮੁਲਾਜ਼ਮਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਮਨਿੰਦਰ ਸਿੰਘ (25) ਪਿੰਡ ਭਾਗੋਵਾਲ ਦਾ ਰਹਿਣ ਵਾਲਾ ਸੀ | ਪਿੰਡ ਦੇ ਨੰਬਰਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਨਿੰਦਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਸਬ ਅਰਬਨ ਸਬ ਡਵੀਜ਼ਨ ਵਿਚ ਠੇਕਾ ਅਧਾਰਤ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਸੀ | ਅੱਜ ਸਵੇਰੇ ਕਰੀਬ 8 ਵਜੇ ਉਹ ਬਿਜਲੀ ਬੰਦ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਲਈ ਨਿਊ ਦਸਮੇਸ਼ ਨਗਰ ਗਿਆ ਸੀ ਜਿਥੇ ਉਸ ਨਾਲ ਇਹ ਹਾਦਸਾ ਵਾਪਰ ਗਿਆ | ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਪੁਲਿਸ ਮੌਕੇ 'ਤੇ ਪਹੁੰਚ ਗਈ | ਸਮਾਚਾਰ ਲਿਖੇ ਜਾਣ ਤੱਕ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ |
ਪਿਛਲੀ ਖ਼ਬਰ ਮੈਡਮ ਰੰਜਨਾ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਹੁਸ਼ਿਆਰਪੁਰ 'ਚ ਭਾਰੀ ਬਾਰਿਸ਼ ਕਾਰਨ 7 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ 28 ਲੱਖ ਦੀ ਰਾਸ਼ੀ ਕੀਤੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।