28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਪਰਿੰਗਡੇਲਜ਼ ਪਬਲਿਕ ਸਕੂਲ 'ਚ ਕਲਾ ਅਤੇ ਸ਼ਿਲਪਕਾਰੀ ਪ੍ਰਤੀਯੋਗਤਾ ਕਰਵਾਈ <br/>

ਅਜੀਤ ਡੈਸਕ 22-07-2025
ਮੁਕੇਰੀਆਂ, 21 ਜੁਲਾਈ (ਰਾਮਗੜ੍ਹੀਆ)- ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ (ਮੁਕੇਰੀਆਂ) ਵਿਚ ਕਲਾ ਅਤੇ ਸ਼ਿਲਪਕਾਰੀ ਦੀ ਪ੍ਰਤੀਯੋਗਤਾ ਸਕੂਲ ਦੇ ਚੇਅਰਮੈਨ ਐਡਵੋਕੇਟ ਡਾ. ਜੇ. ਐੱਸ. ਮਿਨਹਾਸ ਅਤੇ ਪਿ੍ੰਸੀਪਲ ਡਾ. ਪੂਨਮ ਮਹਿਤਾ ਦੀ ਅਗਵਾਈ ਹੇਠ ਕਰਵਾਈ ਗਈ, ਜਿਸ 'ਚ ਤੀਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੇ ਚਾਰਾਂ ਹਾਊਸ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ਪ੍ਰਤੀਯੋਗਤਾ ਵਿਚ ਗਾਂਧੀ ਹਾਊਸ ਪਹਿਲੇ, ਆਰ.ਕੇ. ਹਾਊਸ ਦੂਸਰੇ ਅਤੇ ਨਹਿਰੂ ਹਾਊਸ ਤੀਸਰੇ ਸਥਾਨ 'ਤੇ ਰਿਹਾ | ਬੱਚਿਆਂ ਦੁਆਰਾ ਬਣਾਈਆਂ ਕਲਾ ਕਿਰਤਾਂ ਨੇ ਸਭ ਦਾ ਮਨ ਮੋਹ ਲਿਆ | ਇਨ੍ਹਾਂ ਕਲਾ ਕਿਰਤਾਂ ਦੀ ਸਕੂਲ ਵਿਚ ਪ੍ਰਦਰਸ਼ਨੀ ਲਗਾਈ ਗਈ | ਪਿ੍ੰਸੀਪਲ ਮੈਡਮ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਲਾਲੀ ਬਾਜਵਾ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬਣਨ ਨਾਲ ਪਾਰਟੀ ਹੋਵੇਗੀ ਮਜ਼ਬੂਤ-ਆਗੂ <br/> ਅਗਲੀ ਖ਼ਬਰ ਨੰਦਾਚੌਰ ਸਕੂਲ ਦੇ ਵਿਦਿਆਰਥੀ ਮਨਕਰਨ ਸਿੰਘ ਨੇ ਕਰਾਟੇ 'ਚ ਜਿੱਤਿਆ ਸਿਲਵਰ ਮੈਡਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।