28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਚੋਰਾਂ ਨੇ ਮਾਹਿਲਪੁਰ ਵਿਖੇ ਮੁਥੂਟ ਫਾਇਨਾਂਸ ਦੇ ਭੰਨੇ ਸ਼ਟਰ ਤੇ ਸ਼ੀਸ਼ੇ <br/>

ਅਜੀਤ ਡੈਸਕ 22-07-2025

ਮਾਹਿਲਪੁਰ, 21 ਜੁਲਾਈ (ਰਜਿੰਦਰ ਸਿੰਘ)-ਬੀਤੀ ਦੇਰ ਰਾਤ ਮਾਹਿਲਪੁਰ-ਚੰਡੀਗੜ੍ਹ ਰੋਡ 'ਤੇ ਚੱਲ ਰਹੀ ਮਲਟੀਨੈਸ਼ਨਲ ਕੰਪਨੀ ਮੁਥੂਟ ਫਾਇਨਾਂਸ ਗੋਲਡ ਲੋਨ ਦੀ ਬ੍ਰਾਂਚ ਮਾਹਿਲਪੁਰ ਵਿਖੇ ਅਣਪਛਾਤੇ ਚੋਰਾਂ ਵਲੋਂ ਸ਼ਟਰ ਤੇ ਸ਼ੀਸ਼ਾ ਭੰਨ੍ਹ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਅਨੁਸਾਰ ਬ੍ਰਾਂਚ ਮਾਹਿਲਪੁਰ ਮੁਥੂਟ ਫਾਇਨਾਂਸ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਸ਼ਟਰ ਨੂੰ ਅੱਧ ਵਿਚਾਲੋ ਕੱਟ ਕੇ ਤੇ ਦਫ਼ਤਰ ਅੰਦਰ ਲੱਗੇ ਸ਼ੀਸ਼ੇ ਨੂੰ ਤੋੜ ਫਰੋਲਾ ਫਰਾਲੀ ਕੀਤੀ ਗਈ, ਪਰ ਮੁੱਖ ਤਿਜੋਰੀ ਮਜ਼ਬੂਤ ਹੋਣ ਕਾਰਨ ਉਹ ਉਸ ਨੂੰ ਨਹੀਂ ਭੰਨ੍ਹ ਸਕੇ | ਮੁੱਖ ਪ੍ਰਬੰਧਕ ਵਿਸ਼ਾਲ ਸੂਟ ਤੇ ਉਚ ਅਧਿਕਾਰੀ ਨੇ ਦੱਸਿਆ ਕਿ ਕੋਈ ਨੁਕਸਾਨ ਨਹੀਂ ਹੋਇਆ | ਉਨ੍ਹਾਂ ਦੱਸਿਆ ਸੀ.ਸੀ.ਟੀ.ਵੀ ਕੈਮਰਿਆਂ ਅਨੁਸਾਰ ਸ਼ਾਇਦ ਦੋ ਵਿਅਕਤੀਆਂ ਹੀ ਸਨ | ਉਨ੍ਹਾਂ ਦੱਸਿਆ ਕਿ ਬੈਂਕ ਦਾ ਹੂਟਰ ਵੱਜਣ ਕਾਰਨ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਿਹਾ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਅਵੰਤਿਕਾ ਸਿੰਘ ਨੇ ਕਰਾਟੇ-ਡੂ-ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ <br/> ਅਗਲੀ ਖ਼ਬਰ ਟਾਂਡਾ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।