28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 22-07-2025

ਭੰਗਾਲਾ, 21 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਹਰਸਾ ਮਾਨਸਰ ਟੀ ਪੁਆਇੰਟ ਹਾਜੀਪੁਰ ਪੁਲਿਸ ਨਾਕੇ ਕੋਲ ਬੀਤੀ ਰਾਤ ਗੱਡੀ ਵੱਜਣ ਕਾਰਨ ਦੋ ਵਿਅਕਤੀ ਦੀ ਮੌਤ ਤੇ ਤਿੰਨ ਹੋਰਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ. ਮੁਕੇਰੀਆਂ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਕ ਕਾਰ 'ਚ ਕੁੱਲ ਪੰਜ ਜਣੇ ਸਵਾਰ ਸਨ, ਜੋ ਜਲੰਧਰ ਤੋਂ ਪਠਾਨਕੋਟ ਕਿਸੇ ਨਿੱਜੀ ਕੰਮ ਲਈ ਗਏ ਹੋਏ ਸਨ | ਜਦੋਂ ਉਹ ਪਠਾਨਕੋਟ ਤੋਂ ਵਾਪਸ ਆ ਰਹੇ ਸੀ ਤਾਂ ਹਰਸਾ ਮਾਨਸਰ ਹਾਜੀਪੁਰ ਟੀ ਪੁਆਇੰਟ ਬੈਰੀਅਰ ਕੋਲ ਗੱਡੀ ਓਵਰ ਸਪੀਡ ਹੋਣ ਕਾਰਨ ਬੈਰੀਅਰ ਨਾਲ ਟਕਰਾਉਂਦੀ ਹੋਈ ਪੁਲਿਸ ਚੌਂਕੀ ਅੰਦਰ ਜਾ ਵੜੀ ਤੇ ਪਲਟ ਗਈ | ਮੌਕੇ 'ਤੇ ਗੱਡੀ 'ਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਤੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ | ਗੱਡੀ ਵੱਜਣ ਕਾਰਨ ਉੱਥੇ ਡਿਊਟੀ ਕਰ ਰਿਹਾ ਇਕ ਏ. ਐੱਸ. ਆਈ. ਮੁਲਾਜ਼ਮ ਵੀ ਗੰਭੀਰ ਜ਼ਖਮੀ ਹੋ ਗਿਆ | ਜ਼ਖਮੀਆਂ ਨੂੰ ਮੁਕੇਰੀਆਂ ਸਿਵਲ ਹਸਪਤਾਲ ਵਿਖੇ ਲਿਆਇਆ ਗਿਆ, ਜਿਨ੍ਹਾਂ ਨੂੰ ਗੰਭੀਰ ਦੇਖਦਿਆਂ ਹੋਇਆਂ ਜਲੰਧਰ ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਪਾਵਰ ਹਾਊਸ ਨੰਬਰ-2 ਦੇ ਗੇਟਾਂ 'ਚੋਂ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਭੰਗੀ ਚੋਅ 'ਚ ਆਏ ਪਾਣੀ ਦੇ ਤੇਜ਼ ਵਹਾਅ 'ਚ ਰੁੜਿ੍ਹਆ ਟਰੱਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।