ਮਾਹਿਲਪੁਰ, 20 ਜੁਲਾਈ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਸਪੋਰਟਸ ਕਲੱਬ ਮਾਹਿਲਪੁਰ ਵਲੋਂ ਪ੍ਰਧਾਨ ਹਰਪ੍ਰੀਤ ਸਿੰਘ ਬੈਂਸ ਦੀ ਦੇਖ-ਰੇਖ 'ਚ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੌਕੇ ਸੰਤ ਸਾਧੂ ਸਿੰਘ ਕਹਾਰਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਇਨਾਮਾਂ ਦੀ ਵੰਡ ਕੀਤੀ | ਸਮਾਗਮ ਦੀ ਪ੍ਰਧਾਨਗੀ ਡਾ. ਜੰਗ ਬਹਾਦਰ ਸਿੰਘ ਰਾਏ, ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਪਿ੍ੰ. ਡਾ.ਪਰਵਿੰਦਰ ਸਿੰਘ, ਵਾਈਸ ਪ੍ਰਧਾਨ ਜ਼ੈਲਦਾਰ ਗੁਰਿੰਦਰ ਸਿੰਘ ਬੈਂਸ, ਜਥੇਦਾਰ ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਭੀਲੋਵਾਲ, ਪਿ੍ੰ. ਜਗਮੋਹਣ ਸਿੰਘ, ਮਾ. ਹਰਭਜਨ ਸਿੰਘ ਅਜਨੋਹਾ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਗੁਰਪ੍ਰੀਤ ਸਿੰਘ ਬੈਂਸ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਕਲੱਬ ਵਲੋਂ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਨੇ ਖ਼ਾਲਸਾ ਕਾਲਜ ਮਾਹਿਲਪੁਰ ਨੂੰ 3-1 ਨਾਲ ਤੇ ਪਿੰਡ ਵਰਗ 'ਚ ਪਿੰਡ ਗੋਹਗੜੋਂ ਦੀ ਟੀਮ ਨੇ ਨੰਗਲ ਖਿਡਾਰੀਆਂ ਦੀ ਟੀਮ ਨੂੰ 2-0 ਨਾਲ ਹਰਾ ਕੇ ਟਰਾਫ਼ੀ ਤੇ ਨਕਦ ਰਾਸ਼ੀ 'ਤੇ ਕਬਜ਼ਾ ਕੀਤਾ | ਇਸ ਮੌਕੇ ਇੰਜ. ਤਰਲੋਚਨ ਸਿੰਘ ਸੰਧੂ, ਬੰਤ ਸਿੰਘ ਬੈਂਸ, ਗੁਰਦਿਆਲ ਸਿੰਘ ਖਾਬੜਾ, ਕੌਂਸਲਰ ਬਲਦੇਵ ਸਿੰਘ, ਪਰਵਿੰਦਰ ਮਾਹਿਲਪੁਰੀ, ਕੋਚ ਬੰਧਨਾ ਸਿੰਘ, ਨੰਬਰਦਾਰ ਤਕਦੀਰ ਸਿੰਘ, ਦਇਆ ਸਿੰਘ ਮੇਘੋਵਾਲ, ਖੇਡ ਪ੍ਰਮੋਟਰ ਤਰਸੇਮ ਭਾਅ, ਪਰਮਜੀਤ ਸਿੰਘ ਬਾਹੋਵਾਲ, ਜਗਮੋਹਣ ਹਵੇਲੀ, ਹਰਨੇਕ ਸਿੰਘ ਖਾਬੜਾ ਸਰਪੰਚ, ਸਤਵਿੰਦਰ ਬਿੱਟੂ, ਅਸ਼ੋਕ ਰਾਣਾ, ਅਮਰੀਕ ਸਿੰਘ, ਠਾਕੁਰ ਕਰਨ ਮਹਿਤਾ, ਹਰਪ੍ਰੀਤ ਸਿੰਘ ਹੈਪੀ, ਕੋਚ ਹਰਿੰਦਰ ਸਨੀ, ਕੋਚ ਗੁਰਦੀਪ ਸਿੰਘ ਥਾਪਾ, ਮੈਚ ਰੈਫਰੀ ਰਵੀ ਕੁਮਾਰ ਸੁੱਜੋਂ ਆਦਿ ਹਾਜ਼ਰ ਸਨ |