17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਾਲੋਵਾਲ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਸੰਬੰਧੀ ਜਾਗਰੂਕਤਾ ਕੈਂਪ <br/>

ਅਜੀਤ ਡੈਸਕ 21-07-2025
ਪੱਸੀ ਕੰਢੀ, 20 ਜੁਲਾਈ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਕਾਰਜਕਾਰੀ ਐਸ.ਐਮ.ਓ ਡਾ. ਸੰਦੀਪ ਕੌਰ ਮੁਢਲਾ ਸਿਹਤ ਕੇਂਦਰ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਆਂਗਣਵਾੜੀ ਸੈਂਟਰ ਪਿੰਡ ਕਾਲੋਵਾਲ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਲਗਾਤਾਰ ਘਟ ਰਿਹਾ ਲਿੰਗ ਅਨੁਪਾਤ ਚਿੰਤਾ ਦਾ ਵਿਸ਼ਾ ਹੈ | ਸਦੀਆਂ ਤੋਂ ਲੜਕੇ ਦੀ ਚਾਹਤ ਸਮਾਜ 'ਚ ਬਣੀ ਹੋਈ ਹੈ, ਜੋ ਕਿ ਮਾਦਾ ਭਰੂਣ ਹੱਤਿਆ ਨੂੰ ਜਨਮ ਦਿੰਦੀ ਹੈ | ਇਸ ਕਰਕੇ ਲਿੰਗ ਅਨੁਪਾਤ ਘਟ ਰਿਹਾ ਹੈ | ਇਸ ਨਾਲ ਹੋਰ ਸਮਾਜਿਕ ਬੁਰਾਈਆਂ ਪੈਦਾ ਹੋ ਰਹੀਆਂ ਹਨ ਜਿਵੇਂ ਕਿ ਲੜਕੀਆਂ ਦਾ ਵਪਾਰ, ਅਗਵਾ ਕੀਤਾ ਜਾਣਾ ਆਦਿ ਕੇਸਾਂ ਵਿਚ ਵਾਧਾ ਹੋਣਾ | ਇਸ ਨੂੰ ਰੋਕਣ ਲਈ ਸਰਕਾਰ ਨੇ ਪੀ.ਸੀ ਪੀ.ਐਨ.ਡੀ.ਟੀ ਐਕਟ ਬਣਾਇਆ ਹੋਇਆ ਹੈ | ਮਾਦਾ ਭਰੂਣ ਹੱਤਿਆ ਰੋਕਣ ਲਈ ਸਾਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ | ਇਨਸਾਨ ਨੂੰ ਆਪਣੀ ਮਾਨਸਿਕ ਸੋਚ ਬਦਲਣੀ ਹੋਵੇਗੀ | ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ | ਇਸ ਮੌਕੇ ਸੀ.ਐਚ.ਓ. ਹਰਕੀਰਤ ਸਿੰਘ ਨੇ ਦੱਸਿਆ ਕਿ ਲੜਕੀਆਂ ਅੱਜ ਹਰ ਖੇਤਰ 'ਚ ਲੜਕਿਆਂ ਤੋਂ ਅੱਗੇ ਹਨ | ਲੜਕੀਆਂ ਆਪਣੀ ਮਿਹਨਤ ਦੇ ਨਾਲ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੀਆਂ ਹਨ | ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ.ਐਚ. ਓ ਹਰਕੀਰਤ ਸਿੰਘ, ਏ.ਐਨ.ਐਮ. ਕਮਲੇਸ਼ ਦੇਵੀ, ਸਰਪੰਚ ਅੰਜਨਾ ਕੁਮਾਰੀ, ਆਂਗਣਵਾੜੀ ਵਰਕਰ ਕਮਲੇਸ਼ ਦੇਵੀ, ਰੀਨਾ ਕੁਮਾਰੀ, ਅਨੀਤਾ ਦੇਵੀ, ਸੁਨੀਤਾ ਦੇਵੀ (ਆਸ਼ਾ ਵਰਕਰ) ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਹਾਇਕ ਕਮਿਸ਼ਨਰ ਵਲੋਂ ਲੋੜਵੰਦ ਪਰਿਵਾਰ ਲਈ ਬਣਵਾਏ ਘਰ ਦਾ ਉਦਘਾਟਨ <br/> ਅਗਲੀ ਖ਼ਬਰ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਧੀਰਜ ਵਿਸ਼ਿਸ਼ਟ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।