17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਰਘੂਨਾਥ ਰਾਣਾ ਨੇ ਭਾਜਪਾ 'ਚ ਆਉਣ ਵਾਲੀਆਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ <br/>

ਅਜੀਤ ਡੈਸਕ 21-07-2025
ਤਲਵਾੜਾ, 20 ਜੁਲਾਈ (ਮਹਿਤਾ)- ਹਲਕਾ ਦਸੂਹਾ ਦੇ ਭਾਜਪਾ ਇੰਚਾਰਜ ਠਾਕੁਰ ਰਘੂਨਾਥ ਸਿੰਘ ਰਾਣਾ ਦੀ ਯੋਗ ਅਗਵਾਈ ਹੇਠ ਪਿੰਡ ਬਿਸੋਚੱਕ ਵਿਕੇ ਇਕ ਹੰਗਾਮੀ ਬੈਠਕ ਹੋਈ, ਜਿਸ 'ਚ ਮੋਦੀ ਸਰਕਾਰ ਦੀਆਂ ਉਪਲਬਧੀਆਂ ਅਤੇ ਕੇਂਦਰ ਦੀਆਂ ਜਨਹਿਤ ਨੀਤੀਆਂ ਅਤੇ ਸਕੀਮਾਂ ਦੇ ਬਾਰੇ ਲੋਕਾਂ ਨੂੰ ਜਾਣੰੂ ਕਰਵਾਇਆ ਗਿਆ | ਇਸ ਮੌਕੇ ਜ਼ਰੂਰਤਮੰਦ ਲੋਕਾਂ ਦੇ ਸਕੀਮਾਂ ਦਾ ਲਾਭ ਲੈਣ ਲਈ ਕਾਰਡ ਬਣਾ ਕੇ ਦਿੱਤੇ ਗਏ | ਇਸ ਸਮੇਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਦੀਪਕ ਰਾਣਾ, ਦੇਸ ਰਾਜ, ਰੌਸ਼ਨ ਲਾਲ, ਕਸ਼ਮੀਰੀ ਲਾਲ ਆਪਣੇ-ਆਪਣੇ ਸਾਥੀਆਂ ਨਾਲ ਭਾਜਪਾ 'ਚ ਗਏ | ਹਲਕਾ ਇੰਚਾਰਜ ਠਾਕੁਰ ਰਾਣਾ ਨੇ ਭਾਜਪਾ 'ਚ ਸ਼ਾਮਿਲ ਹੋਣ ਵਾਲੀਆਂ ਸ਼ਖ਼ਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਰਘੁਵੀਰ ਸਿੰਘ, ਸਰਵਜੀਤ ਸਿੰਘ, ਮੰਡਲ ਪ੍ਰਧਾਨ ਕੈਪ. ਸ਼ਾਮ ਸਿੰਘ, ਦਿਨੇਸ਼ ਚੰਦਰ ਸ਼ੇਖਰ, ਕਰਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਬੀ.ਐੱਮ.ਏ. ਦੇ ਨਤੀਜਿਆਂ 'ਚ ਸੇਂਟ ਸੋਲਜਰ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਪੁਲਿਸ ਚੌਕੀ ਭੰਗਾਲਾ ਵਿਖੇ ਡੇਂਗੂ ਜਾਗਰੂਕ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।