14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਲਕੇ ਅੰਦਰ 29 ਹੋਰ ਖੇਡ ਪਾਰਕ ਬਣਨ ਲਈ ਸਰਕਾਰ ਵਲੋਂ 10 ਕਰੋੜ ਦੀ ਪ੍ਰਵਾਨਗੀ-ਵਿਧਾਇਕ ਘੁੰਮਣ <br/>

ਗੱਲਬਾਤ ਕਰਦੇ ਹੋਏ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਹੋਰ | ਤਸਵੀਰ : ਕੌਸ਼ਲ <br/> 20-07-2025
ਦਸੂਹਾ, 19 ਜਲਾਈ (ਕੌਸ਼ਲ)- ਹਲਕਾ ਦਸੂਹਾ ਦਾ ਜਿੱਥੇ ਵੱਡੇ ਪੱਧਰ 'ਤੇ ਵਿਕਾਸ ਕੀਤਾ ਜਾ ਰਿਹਾ ਹੈ, ਉੱਥੇ ਹੀ ਐੱਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕੇ ਦਾ ਇਤਿਹਾਸਿਕ ਬਦਲਾਅ ਕਰਦੇ ਨਜ਼ਰ ਆ ਰਹੇ ਹਨ | ਇਸ ਸਬੰਧ ਵਿਚ ਮਾਰਕੀਟ ਕਮੇਟੀ ਦਫ਼ਤਰ ਵਿਖੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਲਕੇ ਅੰਦਰ ਖੇਡਾਂ ਨੂੰ ਉੱਪਰ ਚੁੱਕਣ ਲਈ ਅਤੇ ਨੌਜਵਾਨ ਵਰਗ ਲਈ ਖੇਡ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਹਲਕਾ ਦਸੂਹਾ 'ਚ 10 ਕਰੋੜ ਦੀ ਗਰਾਂਟ ਨੂੰ ਪ੍ਰਵਾਨਗੀ ਮਿਲੀ ਹੈ, ਜਿਸ ਨਾਲ ਹਲਕੇ ਦੇ ਵਿਚ 29 ਖੇਡ ਪਾਰਕ ਹੋਰ ਸਥਾਪਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਹਲਕੇ ਅੰਦਰ ਹੁਣ ਤੱਕ 13 ਖੇਡ ਪਾਰਕ ਬਣ ਕੇ ਤਿਆਰ ਹੋ ਚੁੱਕੇ ਹਨ, ਜਿਸ ਦਾ ਹਲਕੇ ਦੇ ਲੋਕ ਲਾਭ ਲੈ ਰਹੇ ਹਨ | ਉਨ੍ਹਾਂ ਦਾ ਮੁੱਖ ਟੀਚਾ ਹੈ ਕਿ ਹਲਕਾ ਦਸੂਹਾ ਦਾ ਵਿਕਾਸ ਇਸ ਪੱਧਰ ਦਾ ਹੋਵੇ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਵਿਧਾਇਕ ਘੰੁਮਣ ਦਾ ਧੰਨਵਾਦ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੇ. ਪੀ. ਸੰਧੂ, ਲਵਲੀ ਕੱਲੋਵਾਲ, ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ, ਸੰਤੋਖ ਕੁਮਾਰ ਤੋਖੀ, ਸੁਖਵਿੰਦਰ ਸਿੰਘ ਇੰਦੂ, ਗਗਨ ਚੀਮਾ ਤੇ ਹੋਰ ਵੱਖ-ਵੱਖ ਪਿੰਡਾਂ ਦੇ ਨੌਜਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਵਲੋਂ ਮੰਡਿਆਲਾਂ ਵਿਖੇ ਵਾਟਰ ਸਪਲਾਈ ਦਾ ਉਦਘਾਟਨ <br/> ਅਗਲੀ ਖ਼ਬਰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ-ਵਿਧਾਇਕ ਜਸਵੀਰ ਰਾਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।