14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ-ਵਿਧਾਇਕ ਜਸਵੀਰ ਰਾਜਾ <br/>

ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਹੋਰ | ਤਸਵੀਰ : ਗੁਰਾਇਆ <br/> 20-07-2025
ਟਾਂਡਾ ਉੜਮੁੜ, 19 ਜੁਲਾਈ (ਕੁਲਬੀਰ ਸਿੰਘ ਗੁਰਾਇਆ)- ਟਾਂਡਾ ਦੇ ਸ਼ਹਿਰ ਅਤੇ ਪਿੰਡਾਂ ਵਿਚ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ | ਇਹ ਗੱਲ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪੱਤਰਕਾਰ ਵਾਰਤਾ ਦੌਰਾਨ ਕਹੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਲਕਾ ਟਾਂਡੇ ਵਾਸਤੇ ਵੱਖ-ਵੱਖ ਵਿਕਾਸ ਕਾਰਜਾਂ ਲਈ ਤਕਰੀਬਨ 15 ਕਰੋੜ ਜਾਰੀ ਕੀਤੇ ਹਨ | ਉਨ੍ਹਾਂ ਦੱਸਿਆ ਕਿ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਵਿਚ ਖੇਡ ਗਰਾਉਂਡਾ ਬਣਾਈਆਂ ਜਾਣਗੀਆਂ, ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਟਾਂਡਾ ਲਈ ਕਰੀਬ 29 ਲੱਖ ਅਤੇ ਹਲਕਾ ਟਾਂਡਾ ਦੇ ਪਿੰਡਾਂ ਵਿਚ ਵੱਖ-ਵੱਖ ਸਿਹਤ ਕੇਂਦਰਾਂ ਲਈ ਕਰੀਬ 4.62 ਲੱਖ ਰੁਪਏ ਲਈ ਖ਼ਰਚ ਕੀਤੇ ਜਾਣਗੇ | ਵਿਧਾਇਕ ਰਾਜਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਹੁਣ ਤੱਕ ਪਿੰਡਾਂ ਵਿਚ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ ਮੁਹਿੰਮ ਅਜੇ ਤੱਕ ਸਮਾਪਤ ਨਹੀਂ ਹੋਈ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ | ਇਸ ਮੌਕੇ ਬਲਾਕ ਪ੍ਰਧਾਨ ਕੇਸ਼ਵ ਸਿੰਘ, ਹਰਮੀਤ ਵੜੈਚ, ਰਾਜਨ ਸੋਧੀ, ਕਮਲ ਧੀਰ, ਗੋਲਡੀ ਨਰਵਾਲ, ਸੁਖਵਿੰਦਰਜੀਤ ਸਿੰਘ ਝਾਵਰ, ਸਰਪੰਚ ਰਸ਼ਪਾਲ ਸਿੰਘ, ਸੋਨੰੂ ਖੰਨਾ, ਅਨਿਲ ਗੋਰਾ, ਹਰਪ੍ਰੀਤ ਸਿੰਘ, ਜੀ.ਪੀ. ਸਿੰਘ, ਸੁਰਿੰਦਰਜੀਤ ਬਿੱਲੂ, ਸੁਮਨ ਖੋਸਲਾ, ਸੋਨੰੂ ਮੁਲਤਾਨੀ, ਗੁਰਮੀਤ ਬਿੱਟੂ, ਗੋਲਡੀ ਵਰਮਾ, ਮਾ. ਕੁਲਵੰਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕੇ ਅੰਦਰ 29 ਹੋਰ ਖੇਡ ਪਾਰਕ ਬਣਨ ਲਈ ਸਰਕਾਰ ਵਲੋਂ 10 ਕਰੋੜ ਦੀ ਪ੍ਰਵਾਨਗੀ-ਵਿਧਾਇਕ ਘੁੰਮਣ <br/> ਅਗਲੀ ਖ਼ਬਰ ਕਨਵਰ ਅਰੋੜਾ ਕੰਸਲਟੈਂਟਸ ਵਲੋਂ 'ਸਟੱਡੀ ਵੀਜ਼ਾ ਐਡਮਿਸ਼ਨ ਕੈਂਪ' 21 ਤੋਂ 26 ਤੱਕ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਵਿਖੇ-ਕਨਵਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।