ਹੁਸ਼ਿਆਰਪੁਰ, 19 ਜੁਲਾਈ (ਬਲਜਿੰਦਰਪਾਲ ਸਿੰਘ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਜ਼ਿਲ੍ਹਾ ਇਕਾਈ ਵਲੋਂ ਵਣ ਮੰਡਲ ਦਫ਼ਤਰਾਂ ਸਾਹਮਣੇ 2 ਰੋਜ਼ਾ ਰੋਸ ਧਰਨੇ 21 ਤੇ 22 ਜੁਲਾਈ ਨੂੰ ਲਗਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਨੇ ਦੱਸਿਆ ਕਿ ਜੰਗਲੀ ਜੀਵ ਵਿਭਾਗ ਦੇ ਕਾਮਿਆਂ 'ਤੇ ਲਗਾਤਾਰ 10 ਸਾਲ ਦੀ ਸ਼ਰਤ ਨੂੰ ਖ਼ਤਮ ਕਰਵਾਉਣ ਅਤੇ ਵਿਭਾਗ ਵਲੋਂ ਕਾਮਿਆਂ ਦਾ ਮੈਡੀਕਲ, ਪੁਲਿਸ ਵੈਰੀਫਿਕੇਸ਼ਨ ਕਰਵਾਉਣ ਉਪਰੰਤ ਨਿਯੁਕਤੀ ਪੱਤਰ ਨਾ ਦੇਣ ਦੇ ਰੋਸ ਵਜੋਂ ਇਹ ਧਰਨੇ ਲਗਾਏ ਜਾਣਗੇ ਅਤੇ ਵਣ ਮੰਡਲ ਅਫ਼ਸਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ | ਉਨ੍ਹਾਂ ਦੱਸਿਆ ਕਿ ਪ.ਸ.ਸ.ਫ. ਦੇ ਸਹਿਯੋਗ ਨਾਲ ਕਣ ਮੰਤਰੀ ਦੇ ਹਲਕੇ ਭੋਆ ਵਿਖੇ 26 ਜੁਲਾਈ ਨੂੰ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ |