12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਿਹਤ ਵਿਭਾਗ ਨੇ ਡੇਂਗੂ ਸੰਬੰਧੀ ਗੀਗਨੋਵਾਲ 'ਚ ਲਾਰਵੇ ਦੀ ਜਾਂਚ ਕੀਤੀ <br/>

ਪਿੰਡ ਗੀਗਨੋਵਾਲ 'ਚ ਡੇਂਗੂ ਲਾਰਵੇ ਦਾ ਸਰਵੇਖਣ ਕਰਨ ਮੌਕੇ ਸਿਹਤ ਮੁਲਾਜ਼ਮ ਤੇ ਹੋਰ | <br/> 20-07-2025
ਹੁਸ਼ਿਆਰਪੁਰ, 19 ਜੁਲਾਈ (ਬਲਜਿੰਦਰਪਾਲ ਸਿੰਘ)-ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਸਾਤਾਂ ਦੇ ਮੌਸਮ ਦੌਰਾਨ ਮੱਛਰਾਂ ਦੇ ਲਾਰਵੇ ਦੀ ਜਾਂਚ ਅਤੇ ਉਸ ਨੰੂ ਨਸ਼ਟ ਕਰਨ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ | ਇਸੇ ਤਹਿਤ ਪਿੰਡ ਗੀਗਨੋਵਾਲ ਵਿਚ ਸਿਹਤ ਵਿਭਾਗ ਦੀ ਟੀਮ ਅਤੇ ਲਾਰਵਾ ਚੈੱਕਰਾਂ ਨੇ ਸਾਰੇ ਪਿੰਡ ਵਿਚ ਲਾਰਵੇ ਦੀ ਜਾਂਚ ਕੀਤੀ | ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਐਚ.ਸੀ. ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਪੂਰੀ ਤਰ੍ਹਾਂ ਮੁਸਤੈਦ ਹੈ | ਸਿਹਤ ਮੁਲਾਜ਼ਮਾਂ ਵੱਲੋਂ ਮੱਛਰ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਪਿੰਡ ਗੀਗਨੋਵਾਲ ਵਿਖੇ ਮ.ਪ.ਹ.ਵ. ਬਲਜੀਤ ਸਿੰਘ, ਆਸ਼ਾ ਫੈਸਿਲੀਟੇਟਰ ਬਲਵਿੰਦਰ ਕੌਰ, ਆਸ਼ਾ ਵਰਕਰ ਮਨਪ੍ਰੀਤ ਕੌਰ ਅਤੇ ਲਾਰਵਾ ਚੈੱਕਰਾਂ ਨੇ ਘਰ-ਘਰ ਜਾ ਕੇ ਖੜ੍ਹੇ ਪਾਣੀ ਵਿਚ ਲਾਰਵਾ ਚੈੱਕ ਕੀਤਾ | ਉਨ੍ਹਾਂ ਨਾਲ ਪਿੰਡ ਦੇ ਮੁਹਤਬਰ ਲੋਕਾਂ ਨੇ ਵੀ ਪੂਰਾ ਸਾਥ ਦਿੱਤਾ |

ਪਿਛਲੀ ਖ਼ਬਰ ਜੰਗਲਾਤ ਵਰਕਰਾਂ ਵਲੋਂ 2 ਰੋਜ਼ਾ ਰੋਸ ਧਰਨੇ ਕੱਲ੍ਹ ਤੋਂ <br/> ਅਗਲੀ ਖ਼ਬਰ ਸੀਲੋਂ ਖ਼ੁਰਦ ਵਿਖੇ ਅਹਿਮ ਮੀਟਿੰਗ ਸਮੇਂ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।