28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੁਰਗ਼ੀਖ਼ਾਨੇ ਤੋਂ ਫੈਲ ਰਹੀ ਬਦਬੂ ਤੇ ਮੱਖੀਆਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ <br/>

ਅਜੀਤ ਡੈਸਕ 19-07-2025
ਨੰਗਲ ਬਿਹਾਲਾਂ, 18 ਜੁਲਾਈ (ਵਿਨੋਦ ਮਹਾਜਨ)- ਅੱਡਾ ਸੀਪਰੀਆਂ ਤੋਂ ਮੁਕੇਰੀਆਂ ਜਾਂਦੀ ਸੜਕ 'ਤੇ ਪਿੰਡ ਬੰਬੋਵਾਲ ਨਜ਼ਦੀਕ ਸਥਿਤ ਮੁਰਗ਼ੀ ਖ਼ਾਨੇ ਤੋਂ ਫੈਲ ਰਹੀ ਭਾਰੀ ਬਦਬੂ ਕਾਰਨ ਜਿੱਥੇ ਨਜ਼ਦੀਕੀ ਪਿੰਡਾਂ ਵਿਚ ਵਸਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਉੱਥੇ ਇਸ ਸੜਕ 'ਤੇ ਲੰਘਣ ਵਾਲੇ ਲੋਕਾਂ ਲਈ ਬੜੀ ਮੁਸ਼ਕਿਲ ਬਣੀ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਨਜ਼ਦੀਕੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਵਾ ਜਿਸ ਪਾਸੇ ਦੀ ਹੋਵੇ ਉਸ ਪਾਸੇ ਵੱਲ ਰਹਿੰਦੇ ਲੋਕਾਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਦਾ ਆਮ ਜਨ-ਜੀਵਨ ਹਰ ਸਮੇਂ ਇਸ ਬਦਬੂ ਕਾਰਨ ਪ੍ਰਭਾਵਿਤ ਹੁੰਦਾ ਹੀ ਹੈ ਪਰੰਤੂ ਬਰਸਾਤ ਦੇ ਮੌਸਮ ਵਿਚ ਸਾਹ ਲੈਣਾ ਵੀ ਔਖਾ ਹੈ | ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿਚ ਬਦਬੂ ਦੇ ਨਾਲ-ਨਾਲ ਮੱਖੀਆਂ ਦੀ ਭਰਮਾਰ ਵੱਧ ਜਾਂਦੀ ਹੈ ਜਿਸ ਕਾਰਨ ਸਾਡਾ ਖਾਣਾ ਪੀਣਾ ਅਤੇ ਆਰਾਮ ਕਰਨਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਦੱਸ ਚੁੱਕੇ ਹਨ ਪਰੰਤੂ ਅੱਜ ਤੱਕ ਕਿਸੇ ਵੀ ਵਿਭਾਗ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਇਲਾਕੇ ਵਿਚ ਕੋਈ ਭਿਆਨਕ ਬਿਮਾਰੀ ਫੈਲੇ, ਉਸ ਤੋਂ ਪਹਿਲਾਂ ਹੀ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |

ਪਿਛਲੀ ਖ਼ਬਰ ਜਲੰਧਰ ਵਿਚ ਸਭ ਤੋਂ ਪੁਰਾਣਾ ਜਸਵੰਤ ਪੇਟ ਦੇ ਰੋਗਾਂ ਦਾ ਹਸਪਤਾਲ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ ਵਿਸ਼ਵ ਨਿਆਂ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।