ਅੱਡਾ ਸਰਾਂ, 18 ਜੁਲਾਈ (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੁਸਾਇਟੀ ਬੋਕਾਰੋ (ਝਾਰਖੰਡ) ਅਧੀਨ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਪਿ੍ੰਸੀਪਲ ਹਰਜੀਤ ਸਿੰਘ ਦੀ ਅਗਵਾਈ ਹੇਠ ਜਮਾਤ ਗਿਆਰ੍ਹਵੀਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਿਸ਼ਵ ਨਿਆਂ ਦਿਵਸ ਮਨਾਇਆ ਗਿਆ | ਇਸ ਦੌਰਾਨ ਗਿਆਰ੍ਹਵੀਂ ਦੇ ਵਿਦਿਆਰਥੀਆਂ ਦੁਆਰਾ ਨਾਟਕ ਦਾ ਮੰਚਨ ਕਰਕੇ ਵਿਸ਼ਵ 'ਚ ਨਿਆਂ ਦਿਵਸ ਦੀ ਮਹੱਤਤਾ ਨੂੰ ਦਰਸਾਇਆ ਗਿਆ | ਇਸ ਦੇ ਨਾਲ ਹੀ ਗਿਆਰ੍ਹਵੀਂ ਦੇ ਅਧਿਆਪਕਾਂ ਦੁਆਰਾ ਇਸ ਵਿਸ਼ੇ ਦੇ ਉੱਤੇ ਸੈਮੀਨਾਰ ਕੀਤੇ ਗਏ ਅਤੇ ਬੱਚਿਆਂ ਨੂੰ ਭਵਿੱਖ 'ਚ ਅਨਿਆਂ ਦੇ ਪ੍ਰਤੀ ਆਵਾਜ਼ ਚੁੱਕਣ ਅਤੇ ਹਮੇਸ਼ਾ ਹੀ ਸੱਚ ਤੇ ਨਿਆਂ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਹਰਜੀਤ ਸਿੰਘ ਨੇ ਬੱਚਿਆਂ ਨਾਲ ਇਸ ਦਿਨ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਸੈਮੀਨਾਰ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਅਤੇ ਆਉਣ ਵਾਲੇ ਸਮੇਂ ਪ੍ਰਤੀ ਜਾਗਰੂਕਤਾ ਸੱਚ ਦੇ ਮਾਰਗ 'ਤੇ ਚੱਲਣ ਤੇ ਉਸ ਪ੍ਰਤੀ ਆਪਣੇ ਹੱਕਾਂ ਅਤੇ ਫ਼ਰਜ਼ਾਂ ਤੋਂ ਜਾਣੂ ਹੋਣਾ ਆਦਿ ਬਾਰੇ ਪ੍ਰੇਰਨਾ ਦੇਣਾ ਸੀ | ਇਸ ਮੌਕੇ ਸਮੂਹ ਸਕੂਲ ਸਟਾਫ਼ ਮੌਜੂਦ ਸੀ |