31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਯੂਰੀਆ ਤੇ ਹੋਰ ਖਾਦਾਂ ਦੀ ਕਮੀ ਕਾਰਨ ਕਿਸਾਨ ਪ੍ਰੇਸ਼ਾਨ <br/>

ਅਜੀਤ ਡੈਸਕ 19-07-2025
ਬੀਣੇਵਾਲ, 18 ਜੁਲਾਈ (ਬੈਜ ਚੌਧਰੀ)-ਸਮੁੱਚੇ ਬੀਤ ਇਲਾਕੇ ਸਮੇਤ ਗੜ੍ਹਸ਼ੰਕਰ 'ਚ ਪਿਛਲੇ ਕਰੀਬ ਇਕ ਮਹੀਨੇ ਤੋਂ ਰਸਾਇਣਿਕ ਖਾਦਾਂ ਯੂਰੀਆ ਤੇ ਹੋਰ ਖਾਦਾਂ ਦੀ ਭਾਰੀ ਕਮੀ ਹੈ | ਕਿਸਾਨਾਂ ਕਾਬਲ ਸਿੰਘ, ਕੇਹਰ ਸਿੰਘ, ਭਾਗ ਸਿੰਘ, ਗੁਰਚਰਨ ਸਿੰਘ, ਹਜੂਰਾ ਸਿੰਘ, ਮਲਕੀਅਤ ਸਿੰਘ, ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤ ਇਲਾਕੇ ਵਿਚ ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਕੱਦੂ, ਖੀਰਾ, ਮੱਕੀ, ਬਾਜਰਾ, ਚਰ੍ਹੀ ਅਤੇ ਪੇਠਾ ਦੀ ਫ਼ਸਲ ਬੀਜੀ ਗਈ ਹੈ, ਪਰ ਪਿਛਲੇ ਇਕ ਮਹੀਨੇ ਤੋ ਯੂਰੀਆ ਖਾਦ ਬਿਲਕੁਲ ਨਹੀਂ ਮਿਲ ਰਹੀ | ਕਿਸਾਨਾਂ ਦਾ ਕਹਿਣਾ ਹੈ ਕਿ ਬੀਤ ਇਲਾਕੇ ਵਿਚ 6 ਸਹਿਕਾਰੀ ਸਭਾਵਾਂ ਹਨ ਤੇ ਇੱਕ ਦਰਜਨ ਦੇ ਕਰੀਬ ਪ੍ਰਾਈਵੇਟ ਡੀਲਰ ਹਨ | ਜਦ ਕਿ ਕਿਸੇ ਵੀ ਸੁਸਾਇਟੀ ਜਾਂ ਡੀਲਰ ਪਾਸ ਯੂਰੀਆ ਖਾਦ ਦਾ ਸਟਾਕ ਨਹੀ ਹੈ | ਕਿਸਾਨਾਂ ਦਾ ਕਹਿਣਾ ਹੈ ਗੜ੍ਹਸ਼ੰਕਰ ਸ਼ਹਿਰ ਤੇ ਆਸਪਾਸ ਕਿਸੇ ਵੀ ਡੀਲਰ ਕੋਲ ਖਾਦ ਨਹੀਂ ਮਿਲ ਰਹੀ | ਇਸ ਸਬੰਧੀ ਕਈ ਡੀਲਰਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਪਲਾਈ ਪਿੱਛੋਂ ਨਹੀ ਆ ਰਹੀ | ਇਸ ਸਬੰਧੀ ਮਾਰਕਫੈੱਡ ਕਰਮਚਾਰੀ ਵੀ ਕੋਈ ਜਵਾਬ ਨਹੀਂ ਦੇ ਰਹੇ ਸਿਰਫ਼ ਇਹੀ ਕਹਿ ਰਹੇ ਹਨ ਕਿ ਖਾਦ ਤਾਂ ਪੂਰੇ ਜ਼ਿਲੇ੍ਹ ਵਿਚ ਹੀ ਨਹੀਂ ਹੈ | ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸਮੱਸਿਆ ਪੂਰੇ ਜ਼ਿਲੇ੍ਹ ਵਿਚ ਹੈ | ਉਨ੍ਹਾਂ ਕਿਹਾ ਕਿ ਖਾਦ ਕੁੱਝ ਦਿਨਾਂ ਤੱਕ ਆ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਵੀ ਖਾਦ ਦੀ ਵਰਤੋਂ ਸੰਯਮ ਨਾਲ ਵਰਤਣ ਦੀ ਸਲਾਹ ਦਿੱਤਾ | ਕਿਸਾਨਾਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਯੂਰੀਏ ਦੀ ਸਪਲਾਈ ਜਲਦੀ ਕੀਤੀ ਜਾਵੇ |

ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਅੱਧ ਸੜੀ ਲਾਸ਼ ਬਰਾਮਦ ਅਗਲੀ ਖ਼ਬਰ ਕੰਟਰੈਕਟ ਇੰਸਟਰਕਟਰ ਯੂਨੀਅਨ ਵਲੋਂ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ 'ਚ ਰੋਸ ਪ੍ਰਦਰਸ਼ਨ 27 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।