ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਬਹੁਜਨ ਸਮਾਜ ਪਾਰਟੀ ਹਲਕਾ ਗੜ੍ਹਸ਼ੰਕਰ ਦੇ ਆਗੂਆਂ ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸ਼ਹਿਰ ਦੇ ਬੰਗਾ ਚੌਂਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਪੰਜਾਬ ਸੰਭਾਲੋ ਮੁਹਿੰਮ ਤਹਿਤ 18 ਜੂਨ ਨੂੰ ਗੜ੍ਹਸ਼ੰਕਰ ਵਿਚ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਦੇ ਬੁੱਤ ਦੀ ਹੋਈ ਬੇਅਦਬੀ, ਖੁਰਾਲਗੜ੍ਹ ਸਾਹਿਬ ਵਿਖੇ ਖੋਲ੍ਹੇ ਗਏ ਸ਼ਰਾਬ ਦੇ ਠੇਕਿਆਂ, ਲਾਅ ਐਂਡ ਆਰਡਰ ਦੀ ਮੌਜੂਦਾ ਸਥਿਤੀ, ਗੜ੍ਹਸ਼ੰਕਰ ਖੇਤਰ 'ਚ ਹੋ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਤੇ ਗਏ ਧਰਨੇ ਤੋਂ ਬਾਅਦ ਵੀ ਸਰਕਾਰ ਵਲੋਂ ਕੋਈ ਕਦਮ ਨਹੀਂ ਪੁੱਟੇ ਗਏ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਕੋਈ ਪਕੜ ਨਹੀਂ, ਸਿਹਤ ਸਹੂਲਤਾਂ ਦਾ ਪੂਰਾ ਹਾਲ ਹੈ ਤੇ ਡਾਕਟਰਾਂ ਦੀਆਂ ਜ਼ਿਆਦਾਤਰ ਅਸਾਮੀਆਂ ਖ਼ਾਲੀ ਹਨ, ਸਕੂਲਾਂ ਵਿਚ ਅਧਿਆਪਕਾਂ ਦੀ ਵੱਡੀ ਘਾਟ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਲਦਾ ਕਰਨ ਲਈ ਬਸਪਾ ਵਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਰੋਸ ਮੁਜ਼ਾਹਰੇ ਦੌਰਾਨ ਰਣਬੀਰ ਬੱਬਰ ਸੂਬਾ ਸਕੱਤਰ, ਹਰਦੇਵ ਗੁਲਮਰਗ ਜ਼ਿਲ੍ਹਾ ਸਕੱਤਰ ਨੇ ਸੰਬੋਧਨ ਕੀਤਾ | ਇਸ ਮੌਕੇ ਕਸ਼ਮੀਰ ਸਿੰਘ ਸੈਕਟਰ ਪ੍ਰਧਾਨ ਗੜ੍ਹਸ਼ੰਕਰ, ਅੰਗਰੇਜ਼ ਸਿੰਘ ਸਕੱਤਰ, ਹਰਜਿੰਦਰ ਸਿੰਘ ਖ਼ਾਲਸਾ ਜ਼ਿਲ੍ਹਾ ਸਕੱਤਰ, ਪ੍ਰੇਮ ਚੰਦ ਸੈਕਟਰ ਪ੍ਰਧਾਨ ਬੋੜਾ, ਨਾਮਦੇਵ ਸੈਕਟਰ ਪ੍ਰਧਾਨ ਖ਼ਾਨਪੁਰ, ਹਰਜਿੰਦਰ ਸਿੰਘ ਖ਼ਾਨਪੁਰ, ਸੁਖਵਿੰਦਰ ਸਿੰਘ ਡਘਾਮ, ਹਰਦੇਵ ਕੁਮਾਰ ਪਨਾਮ, ਸੰਤੋਖ ਸਿੰਘ, ਸੰਤੋਖ ਸਿੰਘ ਫੌਜੀ, ਕਮਲ ਦੇਵ, ਹਰਭਜਨ, ਹਰਮੇਸ਼, ਮੱਖਣ ਸਿੰਘ, ਅਵਤਾਰ ਸਿੰਘ, ਹਰਦਿਆਲ ਸਿੰਘ, ਬੋਵੀ ਸਿੰਘ, ਰਜਿੰਦਰ ਸਿੰਘ, ਸਤਿੰਦਰ ਪੱਪੂ, ਨਰਿੰਦਰ ਸਮੁੰਦੜਾ, ਰਾਮ ਜੱਸ, ਬਲਵੀਰ ਬਸਿਆਲਾ, ਗਿਆਨ ਚੰਦ ਬਸਿਆਲਾ, ਬਲਵੀਰ ਚੰਦ ਮਹਿਤਾਬਪੁਰ, ਜਰਨੈਲ ਸਿੰਘ ਸਾਧੋਵਾਲ, ਕਾਕੂ ਬਡੇਸਰੋਂ, ਪਰਮਜੀਤ ਸਿੰਘ ਜੀਵਨਪੁਰ ਤੇ ਹੋਰ ਹਾਜ਼ਰ ਸਨ |