15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਚੋਰਾਂ ਨੇ ਬੇਖ਼ੌਫ ਹੋ ਕੇ ਬੱਸ ਅੱਡਾ ਨਜ਼ਦੀਕ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ <br/>

ਚੋਰਾਂ ਵਲੋਂ ਤੋੜੇ ਗਏ ਵੱਖ-ਵੱਖ ਦੁਕਾਨਾਂ ਦੇ ਸ਼ਟਰ | ਤਸਵੀਰ : ਜੋਗਿੰਦਰ ਸਿੰਘ <br/> 17-07-2025
ਹਾਜੀਪੁਰ, 16 ਜੁਲਾਈ (ਜੋਗਿੰਦਰ ਸਿੰਘ)- ਅੱਜ ਸਾਉਣ ਮਹੀਨੇ ਦਾ ਪਹਿਲਾ ਦਿਨ ਹੀ ਕਸਬਾ ਹਾਜੀਪੁਰ ਦੇ ਲੋਕਾਂ ਲਈ ਬੁਰੀ ਖ਼ਬਰ ਲੈ ਕੇ ਆਇਆ ਹੈ | ਚੋਰਾਂ ਵਲੋਂ ਬੇਖ਼ੌਫ ਹੋ ਕੇ ਹਾਜੀਪੁਰ ਮੁਕੇਰੀਆਂ ਸੜਕ 'ਤੇ ਸਥਿਤ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨਾਂ ਤੋਂ ਨਕਦੀ ਤੇ ਸਾਮਾਨ ਚੋਰੀ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਕਸਬਾ ਹਾਜੀਪੁਰ ਦੇ ਬੱਸ ਅੱਡਾ ਦੇ ਨਜ਼ਦੀਕ ਸੰਦੀਪ ਮੈਡੀਕੋਜ਼ ਤੇ ਥੋੜ੍ਹੀ ਹੀ ਦੂਰੀ 'ਤੇ ਨਿੱਕਾ ਆਇਲ ਸਟੋਰ, ਸੁਰਿੰਦਰ ਸਪੇਅਰ ਪਾਰਟਸ, ਅਮਨ ਹੇਅਰ ਡਰੈਸਰ ਤੇ ਮਦਨ ਬੇਕਰੀ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ ਅੰਦਰੋਂ ਨਕਦੀ ਤੇ ਆਟੇ ਦੀਆਂ ਥੈਲੀਆਂ ਚੋਰੀ ਕਰ ਲੈਣ 'ਚ ਸਫਲ ਹੋ ਗਏ | ਦੁਕਾਨ ਮਾਲਕ ਸੰਦੀਪ ਕੁਮਾਰ ਪੁੱਤਰ ਦੇਵ ਰਾਜ ਵਾਸੀ ਸੰਧੂ ਮੁਹੱਲਾ ਹਾਜੀਪੁਰ, ਮਦਨ ਲਾਲ ਪੁੱਤਰ ਰਤਨ ਚੰਦ ਵਾਸੀ ਦਮੋਆਲ, ਅਮਨ ਪੁੱਤਰ ਪ੍ਰੇਮ ਕੁਮਾਰ ਵਾਸੀ ਹਾਜੀਪੁਰ ਅਤੇ ਸੁਰਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਅਰਥੇਵਾਲ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਸੀ | ਅੱਜ ਸਵੇਰੇ ਲੋਕਾਂ ਤੋਂ ਪਤਾ ਲੱਗਾ ਕਿ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਹਾਜੀਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਕਸਬਾ ਹਾਜੀਪੁਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਸਬਾ ਹਾਜੀਪੁਰ 'ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਚੋਰਾਂ ਨੂੰ ਕਾਬੂ ਕੀਤਾ ਜਾਵੇ |

ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੇ ਮਾਮਲੇ 'ਚ 2 ਔਰਤਾਂ ਸਮੇਤ 4 ਕਾਬੂ <br/> ਅਗਲੀ ਖ਼ਬਰ ਕੋਟਫ਼ਤੂਹੀ 'ਚ ਲਿਫ਼ਾਫ਼ਿਆਂ 'ਚ ਬੰਨ੍ਹ ਕੇ ਸੁੱਟੇ ਕੂੜੇ ਨਾਲ ਫੈਲ ਰਹੀਆਂ ਬਿਮਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।