15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕੋਟਫ਼ਤੂਹੀ 'ਚ ਲਿਫ਼ਾਫ਼ਿਆਂ 'ਚ ਬੰਨ੍ਹ ਕੇ ਸੁੱਟੇ ਕੂੜੇ ਨਾਲ ਫੈਲ ਰਹੀਆਂ ਬਿਮਾਰੀਆਂ <br/>

ਕੋਟਫ਼ਤੂਹੀ ਦੇ ਆਸ-ਪਾਸ ਇਲਾਕੇ 'ਚ ਸੜਕ ਉੱਪਰ ਲੱਗੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਗੰਦਗੀ ਦੇ ਢੇਰ | ਤਸਵੀਰ : ਅਵਤਾਰ ਸਿੰਘ ਅਟਵਾਲ <br/> 17-07-2025
ਕੋਟਫ਼ਤੂਹੀ, 16 ਜੁਲਾਈ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਦੇ ਆਸ-ਪਾਸ ਇਲਾਕੇ 'ਚ ਸੜਕਾਂ ਤੇ ਹੋਰ ਥਾਵਾਂ 'ਤੇ ਪਲਾਸਟਿਕ ਦੇ ਲਿਫ਼ਾਫ਼ਿਆਂ 'ਚ ਲੋਕ ਘਰਾਂ ਦੀ ਰਹਿੰਦ ਖੰੂਹਦ ਪਾ ਕੇ ਸੜਕਾਂ ਦੇ ਕਿਨਾਰੇ ਸੁੱਟ ਰਹੇ ਹਨ, ਜਿਸ ਨਾਲ ਲੱਗੇ ਗੰਦਗੀ ਦੇ ਢੇਰ ਬਰਸਾਤ ਦੇ ਮੌਸਮ 'ਚ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ, ਉੱਥੇ ਇਸ ਵੱਲ ਕੋਈ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਦੇ ਅਧਿਕਾਰੀ ਕੀ ਆਮ ਅਧਿਕਾਰੀ ਵੀ ਗੌਰ ਕਰਨ ਦੀ ਲੋੜ ਨਹੀਂ ਸਮਝਦਾ, ਬਿਸਤ ਦੁਆਬ ਨਹਿਰ ਵਾਲੀ ਗੜ੍ਹਸ਼ੰਕਰ ਨੂੰ ਜਾਣ ਵਾਲੀ ਮੁੱਖ ਸੜਕ ਉੱਪਰ ਪੁਲਿਸ ਚੌਕੀ ਤੋਂ ਸਤਿਸੰਗ ਘਰ ਨੂੰ ਜਾਣ ਵਾਲੀ ਸੜਕ ਤੇ ਹੋਰ ਆਸ-ਪਾਸ ਪਿੰਡਾਂ ਵਿਚ ਕਈ ਸਥਾਨਾਂ ਉੱਪਰ ਦੁਕਾਨਾਂ ਵਾਲਿਆਂ, ਸਬਜ਼ੀ ਮੰਡੀ ਵਾਲਿਆਂ ਤੇ ਘਰਾਂ ਦੇ ਕਚਰੇ ਦੀ ਰਹਿੰਦ ਖੰੂਹਦ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਪਾ ਕੇ ਸੁੱਟ ਕੇ ਲੋਕਾਂ ਨੇ ਗੰਦਗੀ ਦੇ ਢੇਰ ਲਗਾਏ ਹੋਏ ਹਨ, ਜਿਸ ਨੂੰ ਇੱਥੋਂ ਚੁਕਾਉਣ ਦਾ ਕੋਈ ਵੀ ਪ੍ਰਬੰਧ ਵੀ ਢੁਕਵਾਂ ਪ੍ਰਬੰਧ ਨਹੀ, ਫਿਰ ਵੀ ਸਥਾਨਕ ਲੋਕ ਬਿਨਾ ਕਿਸੇ ਝਿਜਕ ਦੇ ਸੜਕਾਂ ਦੇ ਕੰਢਿਆਂ ਤੇ ਹੋਰ ਥਾਵਾਂ 'ਤੇ ਸ਼ਰੇਆਮ ਕੂੜਾ ਕਰਕਟ ਸੁੱਟ ਰਹੇ ਹਨ, ਇਹ ਕੂੜੇ ਦੇ ਢੇਰ ਬਦਬੂ ਮਾਰਦੇ ਦਿਨੋ-ਦਿਨ ਵੱਡੇ ਢੇਰਾਂ ਦਾ ਰੂਪ ਧਾਰਨ ਕਰ ਰਹੇ ਹਨ, ਜਿਨ੍ਹਾਂ ਕੋਲੋਂ ਲੰਘਣਾ ਵੀ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ | ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ, ਕਿ ਇਨ੍ਹਾਂ ਪਲਾਸਟਿਕ ਦੇ ਲਿਫ਼ਾਫ਼ਿਆਂ 'ਚ ਸੜ ਰਹੇ ਕੂੜੇ ਦੇ ਢੇਰਾਂ ਨੂੰ ਚੁੱਕ ਕੇ ਕਿਸੇ ਢੁਕਵੇਂ ਸਥਾਨ ਉੱਪਰ ਡੰਪ ਕੀਤਾ ਜਾਵੇ ਤੇ ਇਸ ਸੜਕ ਉੱਪਰ ਗੰਦਗੀ ਸੁੱਟਣ ਵਾਲੇ ਲੋਕਾਂ 'ਤੇ ਸਖ਼ਤੀ ਵਰਤੀ ਜਾਵੇ |

ਪਿਛਲੀ ਖ਼ਬਰ ਚੋਰਾਂ ਨੇ ਬੇਖ਼ੌਫ ਹੋ ਕੇ ਬੱਸ ਅੱਡਾ ਨਜ਼ਦੀਕ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ <br/> ਅਗਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।