15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

'ਪੰਜਾਬ ਸੰਭਾਲੋ ਮੁਹਿੰਮ ਤਹਿਤ' ਬਸਪਾ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ <br/>

ਅੱਡਾ ਟੂਟੋ ਮਜਾਰਾ ਵਿਖੇ ਬਸਪਾ ਆਗੂਆਂ ਤੇ ਵਰਕਰਾਂ ਵਲੋਂ ਸਰਕਾਰਾਂ ਦੇ ਪੁਤਲਾ ਫੂਕਦੇ ਹੋਏ ਚਮਨ ਲਾਲ, ਰਛਪਾਲ ਲਾਲੀ, ਮਲਕੀਤ ਸਿੰਘ, ਬਖਸ਼ੀਸ਼ ਸਿੰਘ ਅਤੇ ਬਸਪਾ ਵਰਕਰ | ਤਸਵੀਰ : ਗੁਰਨਾਮ ਸਟੂਡੀਓ <br/> 17-07-2025
ਮਾਹਿਲਪੁਰ, 16 ਜੁਲਾਈ (ਰਜਿੰਦਰ ਸਿੰਘ)-ਪਿੰਡ ਟੂਟੋ ਮਜਾਰਾ ਦੇ ਮੇਨ ਅੱਡੇ 'ਤੇ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਬਸਪਾ ਵਲੋਂ ਰੋਸ ਰੈਲੀ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵਿਰੁੱਧ ਬਸਪਾ ਆਗੂ ਚਮਨ ਲਾਲ ਦੀ ਅਗਵਾਈ ਹੇਠ ਪੁਤਲੇ ਫੂਕੇ ਗਏ | ਇਹ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚਮਨ ਲਾਲ, ਬਖ਼ਸ਼ੀਸ਼ ਸਿੰਘ, ਮਾ ਮਲਕੀਅਤ ਸਿੰਘ, ਮਾ ਧਰਮ ਸਿੰਘ, ਰਛਪਾਲ ਸਿੰਘ ਲਾਲੀ ਮਾ. ਜੁਗਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ, ਬੇਰੁਜ਼ਗਾਰੀ ਖ਼ਤਮ ਕਰਨ, ਲੁੱਟਾਂ ਖੋਹਾਂ ਨੂੰ ਨੱਥ ਪਾਉਣ ਅਤੇ ਪੰਜਾਬ 'ਚ ਅਮਨ ਸ਼ਾਂਤੀ ਬਣਾਉਣ 'ਚ ਪੂਰੀ ਫ਼ੇਲ੍ਹ ਹੋਈ ਹੈ | ਉਨ੍ਹਾਂ ਕਿਹਾ ਕਿ ਵੱਖ- ਵੱਖ ਰਾਜਾਂ 'ਚ ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀ ਨਾਲ ਛੇੜਛਾੜ, ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ, ਪੰਜਾਬ 'ਚ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਨਸ਼ਾ ਕਰਨ ਵਾਲਿਆਂ 'ਤੇ ਮਾਮਲੇ ਦਰਜ਼ ਕਰਨੇ ਆਦਿ ਮਸਲਿਆਂ ਨੂੰ ਲੈ ਕੇ ਬਸਪਾ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ | ਇਸ ਮੌਕੇ ਸੁਰਿੰਦਰ ਸਿੰਘ ਰੱਤੂ ਬੱਢੋਆਣ, ਆਤਮਾ ਰਾਮ, ਚਰਨ ਦਾਸ ਬੱਢੋਆਣ, ਗਿਰਧਾਰੀ ਲਾਲ, ਰਣਜੀਤ ਸਿੰਘ ਮਹਿੰਗੋਵਾਲ, ਅਵਤਾਰ ਸਿੰਘ ਪਟਵਾਰੀ , ਹਰਜਿੰਦਰ ਸਿੰਘ, ਟੂਟੋਮਜਾਰਾ, ਡਾ. ਵਿਜੈ ਡੰਡੇਵਾਲ,ਹਰਭਜਨ ਸਿੰਘ ਪੰਚ, ਸਤਪਾਲ ਸਿੰਘ, ਰਾਮੇਸ਼ ਮਾਹਿਲਪੁਰ, ਹਰਭਜਨ ਸਿੰਘ ਗੰਧੋਵਾਲ,ਹਰਕਮਲਜੀਤ ਮਾਹਿਲਪੁਰ, ਮਹਿੰਦਰ ਪਾਲ ਢਾਡਾ ਕਲਾ , ਰਾਕੇਸ ਮਾਹਿਲਪੁਰ, ਹਰਕਮਲਜੀਤ ਸਿੰਘ, ਸਤਪਾਲ ਸਿੰਘ ਢਾਡਾ ਢਾਡਾ ਕਲਾ, ਮਹਿੰਦਰ ਸਿੰਘ, ਢਾਡਾ ਕਲਾ ਸਮੇਤ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਅਗਲੀ ਖ਼ਬਰ ਸਰਵਿਸ ਸਟੇਸ਼ਨ ਤੋਂ ਟੈਂਪੂ ਟਰੈਵਲਰ ਗੱਡੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।