ਹਾਜੀਪੁਰ, 16 ਜੁਲਾਈ (ਜੋਗਿੰਦਰ ਸਿੰਘ)-ਹਾਜੀਪੁਰ-ਮੁਕੇਰੀਆਂ ਸੜਕ 'ਤੇ ਪਿੰਡ ਭਲੋਵਾਲ ਮੋੜ ਦੇ ਨਜ਼ਦੀਕ ਸਰਵਿਸ ਸਟੇਸ਼ਨ ਤੋਂ ਇਕ ਟੈਂਪੂ ਟਰੈਵਲਰ ਗੱਡੀ ਦੇ ਚੋਰੀ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੇਸ ਰਾਜ ਪੁੱਤਰ ਬਿਸ਼ਨਦਾਸ ਵਾਸੀ ਸਹੋੜਾ ਕੰਢੀ ਥਾਣਾ ਹਾਜੀਪੁਰ ਨੇ ਦੱਸਿਆ ਕਿ ਪਿੰਡ ਭਲੋਵਾਲ ਮੋੜ ਨਜ਼ਦੀਕ ਉਨ੍ਹਾਂ ਦੇ ਸਰਵਿਸ ਸਟੇਸ਼ਨ 'ਤੇ ਉਹ ਆਪਣੀ ਟੈਂਪੂ ਟਰੈਵਲਰ ਗੱਡੀ ਨੰਬਰ ਪੀ.ਬੀ. 01-3963 ਖੜੀ ਕਰਕੇ ਰਾਤ ਆਪਣੇ ਘਰ ਸਹੋੜਾ ਕੰਢੀ ਆ ਗਿਆ ਸੀ ਤੇ ਸਵੇਰੇ 8 ਵਜੇ ਦੇ ਕਰੀਬ ਸਰਵਿਸ ਸਟੇਸ਼ਨ ਤੋਂ ਸਾਡੇ ਮੁਲਾਜ਼ਮ ਦਾ ਫ਼ੋਨ ਆਇਆ ਕਿ ਗੱਡੀ ਸਰਵਿਸ ਸਟੇਸ਼ਨ 'ਤੇ ਨਹੀਂ ਹੈ, ਉਸ ਨੂੰ ਕੋਈ ਅਣਪਛਾਤਾ ਚੋਰ ਚੋਰੀ ਕਰਕੇ ਲੈ ਗਿਆ ਹੈ | ਦੇਸ ਰਾਜ ਨੇ ਗੱਡੀ ਦੀ ਚੋਰੀ ਸਬੰਧੀ ਲਿਖਤੀ ਦਰਖਾਸਤ ਹਾਜੀਪੁਰ ਪੁਲਿਸ ਨੂੰ ਦੇ ਦਿੱਤੀ ਹੈ |