18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਡੀ.ਆਰ. ਸੈਣੀ ਵਲੋਂ 2 ਵਿਦਿਆਰਥੀਆਂ ਲਈ ਸਕਾਲਰਸ਼ਿਪ ਰਾਸ਼ੀ ਭੇਟ <br/>

ਪਿ੍ੰਸੀਪਲ ਡਾ: ਵਿਨੇ ਕੁਮਾਰ ਨੂੰ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਰਾਸ਼ੀ ਭੇਟ ਕਰਦੇ ਹੋਏ ਸਾਬਕਾ ਪ੍ਰੋਫੈਸਰ ਡੀ.ਆਰ. ਸੈਣੀ ਤੇ ਹੋਰ | <br/> 16-07-2025
ਹੁਸ਼ਿਆਰਪੁਰ, 15 ਜੁਲਾਈ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਹਿੰਦੀ ਵਿਭਾਗ 'ਚ ਕੰਮ ਕਰ ਰਹੇ ਸਾਬਕਾ ਪ੍ਰੋਫੈਸਰ ਡੀ.ਆਰ. ਸੈਣੀ ਨੇ ਆਪਣੀ ਪਤਨੀ ਸਵ: ਆਸ਼ਾ ਸੈਣੀ ਦੀ ਯਾਦ 'ਚ ਸੰਸਥਾ ਦੇ ਦੋ ਵਿਦਿਆਰਥੀਆਂ ਨੂੰ ਸਾਲਾਨਾ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ | ਇਸ ਸੰਬੰਧੀ ਉਨ੍ਹਾਂ ਸਾਇੰਸ ਅਤੇ ਆਰਟਸ ਗਰੁੱਪ ਦੇ ਦੋ ਵਿਦਿਆਰਥੀਆਂ ਲਈ ਕਾਲਜ ਪਿ੍ੰਸੀਪਲ ਡਾ. ਵਿਨੇ ਕੁਮਾਰ ਨੂੰ 24,000 ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਦੇ ਪੁੱਤਰ ਸੁਮਿਤ ਦੁਸਯੰਤ ਅਤੇ ਜਵਾਈ ਤਰੁਣ ਸੈਣੀ ਵੀ ਮੌਜੂਦ ਸਨ | ਕਾਲਜ ਪਿ੍ੰਸੀਪਲ ਡਾ: ਵਿਨੇ ਕੁਮਾਰ ਅਤੇ ਬਰਸਰ ਸਹਾਇਕ ਪ੍ਰੋਫੈਸਰ ਨਵੀਨ ਕੁਮਾਰ ਨੇ ਪ੍ਰੋ. ਸੈਣੀ ਦੇ ਇਸ ਕਾਰਜ ਲਈ ਉਨ੍ਹਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਗੜ੍ਹਸ਼ੰਕਰ ਹਲਕੇ 'ਚ ਨਸ਼ਾ ਸ਼ਰੇਆਮ ਵਿਕ ਰਿਹੈ-ਭੁੱਲੇਵਾਲ ਰਾਠਾਂ <br/> ਅਗਲੀ ਖ਼ਬਰ ਲੋਕ 'ਸਫ਼ਾਈ ਅਪਣਾਓ, ਬਿਮਾਰੀ ਭਜਾਓ' ਮੁਹਿੰਮ 'ਚ ਸਾਥ ਦੇਣ-ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।