ਚੱਬੇਵਾਲ, 15 ਜੁਲਾਈ (ਪਰਮਜੀਤ ਨੋਰੰਗਾਬਾਦੀ)-ਡੇਰਾ ਸੰਤ ਨਰਾਇਣ ਦਾਸ ਪਿੰਡ ਸ਼ੇਰਪੁਰ ਢੱਕੋਂ ਡੇਰਾ ਕੱਲਰਾਂ ਵਿਖੇ ਸੰਤ ਅਮਰ ਦਾਸ ਦੀ 15ਵੀਂ ਬਰਸੀ, ਸੰਤ ਰਾਮ ਕਿਸ਼ਨ ਦੀ ਚÏਥੀ ਬਰਸੀ ਅਤੇ ਸੰਤ ਬੀਬੀ ਜੁਆਲੀ ਰਾਮ ਦੀ 23ਵੀਂ ਬਰਸੀ 'ਤੇ ਮਹਾਨ ਗੁਰਮਤਿ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ 17 ਜੁਲਾਈ ਨੂੰ ਕਰਵਾਏ ਜਾ ਰਹੇ ਹਨ ¢ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮÏਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਨੇ ਦੱਸਿਆ ਕਿ 17 ਜੁਲਾਈ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ,ਢਾਡੀ, ਕਥਾਵਾਚਕ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਵੱਖ-ਵੱਖ ਡੇਰਿਆਂ ਅਤੇ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਕੀਰਤਨ, ਕਥਾ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ ¢ ਸੰਤ ਰਮੇਸ਼ ਦਾਸ ਨੇ ਦੱਸਿਆ ਕਿ ਸੰਤਾਂ-ਮਹਾਂਪੁਰਸ਼ਾਂ ਦੀ ਯਾਦ 'ਚ ਸਿੱਧ ਜੋਗੀ ਟਰੱਸਟ ਪਿੰਡ ਖ਼ਾਨਪੁਰ ਡਾ. ਜੇ ਐਸ ਥਿੰਦ, ਡਾ. ਪ੍ਰਭ ਹੀਰ ਅਤੇ ਅਰੋਗਿਆ ਆਯੁਰਵੈਦਿਕ ਕਲੀਨਿਕ ਵੈਦ ਬਲਜਿੰਦਰ ਰਾਮ ਖੜਕਾਂ ਦੀਆਂ ਟੀਮਾਂ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ¢