18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਿੱਖ ਦੌੜਾਕ ਫੌਜਾ ਸਿੰਘ ਖਿਡਾਰੀਆਂ ਦੇ ਪ੍ਰੇਰਨਾਸ੍ਰੋਤ ਰਹਿਣਗੇ-ਧੁੱਗਾ

ਅਜੀਤ ਡੈਸਕ 16-07-2025

ਬੁੱਲ੍ਹੋਵਾਲ, 15 ਜੁਲਾਈ (ਲੁਗਾਣਾ)-ਨੌਜਵਾਨਾਂ, ਖਿਡਾਰੀਆਂ ਦੇ ਪ੍ਰੇਰਨਾਸ੍ਰੋਤ ਰਹੇ ਵਿਸ਼ਵ ਪ੍ਰਸਿੱਧ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦੇ ਅਕਾਲ ਚਲਾਣੇ 'ਤੇ ਦੇਸ ਰਾਜ ਸਿੰਘ ਧੁੱਗਾ ਸਾਬਕਾ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਫੌਜਾ ਸਿੰਘ ਦੇ ਸਾਬਤ ਸੂਰਤ ਚਿਹਰੇ ਨੇ ਦੁਨੀਆ ਭਰ ਵਿਚ ਪੰਜਾਬੀਆਂ ਦੀ ਸ਼ਾਨ ਨੂੰ ਵੀ ਉੱਚਾ ਕੀਤਾ ਤੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਫੌਜਾ ਸਿੰਘ ਦਾ ਜੀਵਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਰਿਹਾ ਤੇ 114 ਸਾਲ ਦੀ ਵਡੇਰੀ ਉਮਰ ਵਿਚ ਵੀ ਉਨ੍ਹਾਂ ਵਿਚ ਕੁੱਝ ਨਾ ਕੁੱਝ ਕਰਨ ਦੀ ਸਮਰੱਥਾ ਕੁੱਟ ਕੁੱਟ ਕੇ ਭਰੀ ਹੋਈ ਸੀ | ਉਨ੍ਹਾਂ ਦਾ ਦੇਸ਼ ਕੌਮ ਲਈ ਕੀਤੇ ਕਾਰਜ ਸਦਾ ਹੀ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਰਹਿਣਗੇ ਰਹੇਗਾ |

ਪਿਛਲੀ ਖ਼ਬਰ ਕੌਮੀ ਸੇਵਾ ਯੋਜਨਾ ਯੂਨਿਟ ਵਲੋਂ ਵਿਰਾਸਤੀ ਬੂਟੇ ਲਗਾਏ ਗਏ-ਲੈਕਚਰਾਰ ਬਲਜੀਤ ਸਿੰਘ <br/> ਅਗਲੀ ਖ਼ਬਰ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਮੁੱਖ ਸੜਕ ਨੇ ਧਾਰਿਆ ਛੱਪੜ ਦਾ ਰੂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।