18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਮੁੱਖ ਸੜਕ ਨੇ ਧਾਰਿਆ ਛੱਪੜ ਦਾ ਰੂਪ <br/>

ਅਜੀਤ ਡੈਸਕ 16-07-2025
ਕੋਟਫ਼ਤੂਹੀ, 15 ਜੁਲਾਈ (ਅਵਤਾਰ ਸਿੰਘ ਅਟਵਾਲ)-ਸਥਾਨਕ ਬਾਜ਼ਾਰ ਦੀ ਕੇਨਰਾ ਬੈਂਕ ਦੇ ਆਸ-ਪਾਸ ਬਹਿਰਾਮ-ਮਾਹਿਲਪੁਰ ਮੁੱਖ ਮਾਰਗ ਉੱਪਰ ਬਾਜ਼ਾਰ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਥੋੜੇ ਜਿਹੇ ਮੀਂਹ ਨਾਲ ਇਸ ਸੜਕ ਉੱਪਰ ਗੰਦਾ ਪਾਣੀ ਖੜ੍ਹਨ ਨਾਲ ਪਹਿਲਾਂ ਬਹੁਤ ਮੁਸ਼ਕਿਲ ਨਾਲ ਬਣੀ ਇਹ ਸੜਕ ਬਹੁਤ ਜਲਦੀ ਟੁੱਟਣੀ ਸ਼ੁਰੂ ਹੋ ਜਾਣੀ ਹੈ, ਉੱਥੇ ਇਸ ਸੜਕ ਉੱਪਰ ਖੜ੍ਹਾ ਗੰਦਾ ਪਾਣੀ ਲੰਘਦੇ ਤੇਜ ਰਫ਼ਤਾਰ ਵਾਹਨਾਂ ਦੇ ਟਾਇਰਾਂ ਨਾਲ ਬੁਛਾੜ ਬਣ ਕੇ ਸੜਕ ਉੱਪਰ ਲੰਘਦੇ ਰਾਹਗੀਰਾਂ ਦੇ ਕੱਪੜੇ ਭਿਓਾ ਦਿੰਦਾ ਹੈ ਤੇ ਦੁਕਾਨਾਂ ਦੇ ਮੂਹਰੇ ਚਿੱਕੜ ਕਰ ਦਿੰਦਾ ਹੈ, ਬਰਸਾਤ ਦਾ ਮੌਸਮ ਹੋਣ ਕਰ ਕੇ ਰਾਹਗੀਰਾਂ ਦਾ ਬਹੁਤ ਬੁਰਾ ਹਾਲ ਹੈ | ਇਸ ਮੁੱਖ ਬਾਜ਼ਾਰ ਦੀਆ ਦੁਕਾਨਾਂ ਦੇ ਅੱਗਿਓਾ ਦੀ ਲੰਘਦਾ ਨਾਲਾ ਪਿਛਲੇ ਲੰਬੇ ਸਮੇਂ ਤੋਂ ਮਿੱਟੀ ਨਾਲ ਪੂਰੀ ਤਰ੍ਹਾਂ ਭਰ ਚੁੱਕਾ ਹੈ, ਜਿਸ ਦੀ ਸਫ਼ਾਈ ਨਾ ਹੋਣ ਕਰ ਕੇ ਪਿਛਲੇ ਸਮੇਂ ਤੋ ਇਹ ਗੰਦਾ ਪਾਣੀ ਉਸ ਨਾਲੇ 'ਚੋਂ ਦੀ ਲੰਘਣ ਦੀ ਥਾਂ ਮੁੱਖ ਸੜਕ ਉੱਪਰ ਆਉਣਾ ਸ਼ੁਰੂ ਹੋ ਚੁੱਕਾ ਹੈ | ਬਰਸਾਤ ਦਾ ਮੌਸਮ ਹੋਣ ਕਰ ਕੇ ਥੋੜਾ ਜਿਹਾ ਮੀਂਹ ਪੈਣ ਨਾਲ ਇਹ ਸੜਕ ਛੱਪੜ ਦਾ ਰੂਪ ਧਾਰਣ ਕਰ ਲੈਂਦੀ ਹੈ | ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਸ ਗੰਦੇ ਪਾਣੀ ਦੇ ਨਿਕਾਸ ਦੀ ਮੰਗ ਕਰ ਦੇ ਹੋਏ ਕਿਹਾ ਕਿ ਇਸ ਮੁੱਖ ਸੜਕ ਨੂੰ ਟੁੱਟਣ ਤੋਂ ਬਚਾਇਆ ਜਾਵੇ |

ਪਿਛਲੀ ਖ਼ਬਰ ਸਿੱਖ ਦੌੜਾਕ ਫੌਜਾ ਸਿੰਘ ਖਿਡਾਰੀਆਂ ਦੇ ਪ੍ਰੇਰਨਾਸ੍ਰੋਤ ਰਹਿਣਗੇ-ਧੁੱਗਾ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ, ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।