05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਹਿਬਜ਼ਾਦਿਆਂ ਦੀ ਕੁਰਬਾਨੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ-ਰੇਖਾ ਗੁਪਤਾ

ਅਜੀਤ ਡੈਸਕ 27-12-2025
ਨਵੀਂ ਦਿੱਲੀ, 26 ਦਸੰਬਰ (ਪੀ. ਟੀ. ਆਈ.)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ 'ਵੀਰ ਬਾਲ ਦਿਵਸ' ਮੌਕੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਡਾਕ ਵਿਭਾਗ ਦੇ ਸਹਿਯੋਗ ਨਾਲ ਜਾਰੀ ਕੀਤਾ ਗਿਆ ਇਕ ਵਿਸ਼ੇਸ਼ ਕਿਤਾਬਚਾ ਅਤੇ ਇਕ ਯਾਦਗਾਰੀ ਡਾਕ ਕਵਰ ਜਾਰੀ ਕੀਤਾ ਗਿਆ¢ ਇਸ ਮੌਕੇ ਸੰਬੋਧਨ ਕਰਦਿਆਂ ਰੇਖਾ ਗੁਪਤਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਬੇਮਿਸਾਲ ਹਿੰਮਤ, ਅਟੁੱਟ ਵਿਸ਼ਵਾਸ ਤੇ ਸਰਵਉੱਚ ਕੁਰਬਾਨੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ¢
ਗੁਪਤਾ ਨੇ ਤਿਆਗਰਾਜ ਸਟੇਡੀਅਮ ਵਿਖੇ ਇਕ ਯਾਦਗਾਰੀ ਪ੍ਰੋਗਰਾਮ 'ਚ ਹਿੱਸਾ ਲਿਆ, ਜਿਥੇ ਉਨ੍ਹਾਂ ਕਿਹਾ ਕਿ 'ਵੀਰ ਬਾਲ ਦਿਵਸ' ਸਿਰਫ਼ ਇਕ ਯਾਦ ਦਾ ਦਿਨ ਨਹੀਂ ਹੈ, ਸਗੋਂ ਨੌਜਵਾਨਾਂ 'ਚ ਹਿੰਮਤ, ਸਵੈ-ਮਾਣ, ਦੇਸ਼ ਭਗਤੀ ਅਤੇ ਨੈਤਿਕ ਤਾਕਤ ਦੀਆਂ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਦਾ ਇਕ ਸਮੂਹਿਕ ਸੰਕਲਪ ਵੀ ਹੈ¢

ਪਿਛਲੀ ਖ਼ਬਰ ਸੰਗਠਿਤ ਅਪਰਾਧ 'ਤੇ ਕੀਤਾ ਜਾਵੇਗਾ ਚਹੁੰਤਰਫ਼ਾ ਵਾਰ-ਸ਼ਾਹ ਅਗਲੀ ਖ਼ਬਰ ਸਿੱਖ ਗੁਰੂਆਂ ਦਾ ਇਤਿਹਾਸ ਸ਼ਰਧਾ ਤੇ ਬਹਾਦਰੀ ਦਾ ਵਿਲੱਖਣ ਮਿਸ਼ਰਣ-ਯੋਗੀ ਆਦਿੱਤਿਆਨਾਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।