21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਸਦ ਮੈਂਬਰ ਸੰਸਦ ਭਵਨ ਕੰਪਲੈਕਸ 'ਚ ਸਮਾਰਟ ਐਨਕਾਂ ਤੇ ਪੈੱਨ ਕੈਮਰਿਆਂ ਦੀ ਵਰਤੋਂ ਨਾ ਕਰਨ <br/>

ਅਜੀਤ ਡੈਸਕ 25-12-2025
ਨਵੀਂ ਦਿੱਲੀ, 24 ਦਸੰਬਰ (ਪੀ. ਟੀ. ਆਈ.)-ਲੋਕ ਸਭਾ ਸਕੱਤਰੇਤ ਨੇ ਬੁੱਧਵਾਰ ਨੂੰ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੰਸਦ ਭਵਨ ਕੰਪਲੈਕਸ 'ਚ ਸਮਾਰਟ ਐਨਕਾਂ, ਪੈੱਨ ਕੈਮਰਿਆਂ ਅਤੇ ਸਮਾਰਟ ਘੜੀਆਂ ਵਰਗੇ ਡਿਜੀਟਲ ਉਪਕਰਨਾਂ ਦੀ ਵਰਤੋਂ ਨਾ ਕਰਨ, ਕਿਉਂਕਿ ਇਸ ਨਾਲ ਉਨ੍ਹਾਂ ਦੀ ਨਿੱਜਤਾ ਖ਼ਤਰੇ 'ਚ ਪੈ ਸਕਦੀ ਹੈ ਅਤੇ 'ਸੰਸਦੀ ਵਿਸ਼ੇਸ਼ ਅਧਿਕਾਰਾਂ' ਦੀ ਉਲੰਘਣਾ ਹੋ ਸਕਦੀ ਹੈ | ਲੋਕ ਸਭਾ ਬੁਲੇਟਿਨ 'ਚ ਸੰਸਦ ਮੈਂਬਰਾਂ ਨੂੰ ਯਾਦ ਕਰਵਾਇਆ ਗਿਆ ਕਿ ਦੇਸ਼ 'ਚ ਹੁਣ ਸਮਾਰਟ ਐਨਕਾਂ, ਪੈੱਨ ਕੈਮਰੇ ਅਤੇ ਸਮਾਰਟ ਘੜੀਆਂ ਵਰਗੇ ਕਈ ਆਧੁਨਿਕ ਉਪਕਰਨ ਆਸਾਨੀ ਨਾਲ ਮਿਲ ਜਾਂਦੇ ਹਨ | ਇਸ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ 'ਚੋਂ ਕੁਝ ਉਪਕਰਨਾਂ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਸੰਸਦ ਮੈਂਬਰਾਂ ਦੀ ਨਿੱਜਤਾ ਖ਼ਤਰੇ 'ਚ ਪੈ ਸਕਦੀ ਹੈ ਅਤੇ ਸੰਸਦੀ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੋ ਸਕਦੀ ਹੈ | ਇਸ ਲਈ ਸੰਸਦ ਮੈਂਬਰ ਅਜਿਹੇ ਉਪਕਰਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ |

ਪਿਛਲੀ ਖ਼ਬਰ ਰਾਹੁਲ ਗਾਂਧੀ ਨਾਲ ਵਪਾਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਬੰਬ ਧਮਾਕਾ-ਇਕ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।