17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਿੱਖ ਭਾਈਚਾਰੇ ਵਲੋਂ ਸੀਨੀਅਰ ਕਾਂਗਰਸੀ ਆਗੂ ਦੀ ਇਤਰਾਜ਼ਯੋਗ ਟਿੱਪਣੀ ਵਿਰੁੱਧ ਰੋਸ ਪ੍ਰਦਰਸ਼ਨ

ਅਜੀਤ ਡੈਸਕ 07-12-2025
ਦੇਹਰਾਦੂਨ, 6 ਦਸੰਬਰ (ਯੂ. ਐਨ. ਆਈ.)-ਸਿੱਖ ਭਾਈਚਾਰੇ ਦੇ ਮੈਂਬਰਾਂ ਵਲੋਂ ਉੱਤਰਾਖੰਡ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵਿਰੁੱਧ ਕਥਿਤ ਤੌਰ 'ਤੇ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਹਾਲਾਂਕਿ, ਰਾਵਤ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ | ਰਾਵਤ ਨੇ ਕਥਿਤ ਟਿੱਪਣੀਆਂ ਉਸ ਸਮੇਂ ਕੀਤੀਆਂ ਜਦੋਂ ਉਹ ਸ਼ੁੱਕਰਵਾਰ ਨੂੰ ਪਿਛਲੇ 26 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੂੰ ਸਮਰਥਨ ਦੇਣ ਗਏ ਸਨ | ਹਰਕ ਸਿੰਘ ਰਾਵਤ ਅਚਾਨਕ ਸ਼ੁੱਕਰਵਾਰ ਨੂੰ ਹਰਿਦੁਆਰ ਰੋਡ 'ਤੇ ਵਕੀਲਾਂ ਦੇ ਵਿਰੋਧ ਸਥਾਨ 'ਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ ਪਹੁੰਚੇ ਸਨ | ਜਿਵੇਂ ਹੀ ਰਾਵਤ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ, ਇਕ ਸਿੱਖ ਵਕੀਲ ਕੁਝ ਕਹਿਣ ਲਈ ਖੜ੍ਹਾ ਹੋਇਆ ਤਾਂ ਕਾਂਗਰਸੀ ਆਗੂ ਨੇ ਉਸ ਨੂੰ ਬੈਠਣ ਲਈ ਕਹਿੰਦਿਆਂ ਕਿਹਾ ਕਿ 'ਦੁਪਹਿਰ ਦੇ 12 ਵੱਜ ਗਏ ਹਨ' | ਹਾਲਾਂਕਿ, ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਰਾਵਤ ਨੇ ਤੁਰੰਤ ਵਕੀਲ ਤੋਂ ਮੁਆਫ਼ੀ ਮੰਗੀ | ਇਸ ਤੋਂ ਬਾਅਦ ਰਾਵਤ ਨੂੰ ਵਿਰੋਧ ਸਥਾਨ ਛੱਡਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਵਕੀਲਾਂ ਨੇ ਉਨ੍ਹਾਂ ਦੀ ਟਿੱਪਣੀ 'ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਸਿੱਖ ਭਾਈਚਾਰੇ ਦਾ ਅਪਮਾਨ ਕਰਾਰ ਦਿੱਤਾ |

ਪਿਛਲੀ ਖ਼ਬਰ ਇੰਡੀਗੋ ਦੇ ਸੀ.ਈ.ਓ. ਨੂੰ ਕਾਰਨ ਦੱਸੋ ਨੋਟਿਸ ਜਾਰੀ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰ ਟੀਮ ਦੀ ਤਿੰਨ ਦਿਨਾ ਗੱਲਬਾਤ 10 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।