16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਭਾਰਤ-ਅਮਰੀਕਾ ਵਪਾਰ ਟੀਮ ਦੀ ਤਿੰਨ ਦਿਨਾ ਗੱਲਬਾਤ 10 ਤੋਂ

ਅਜੀਤ ਡੈਸਕ 07-12-2025
ਨਵੀਂ ਦਿੱਲੀ, 6 ਦਸੰਬਰ (ਪੀ. ਟੀ. ਆਈ.)-ਭਾਰਤ ਅਤੇ ਅਮਰੀਕਾ ਆਪਣੇ ਪ੍ਰਸਤਾਵਿਤ ਦੁਵੱਲੇ ਵਪਾਰ ਸਮਝÏਤੇ ਦੇ ਪਹਿਲੇ ਪੜਾਅ 'ਤੇ 10 ਦਸੰਬਰ ਨੂੰ ਇਥੇ ਤਿੰਨ ਦਿਨਾਂ ਗੱਲਬਾਤ ਸ਼ੁਰੂ ਕਰਨਗੇ | ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੌਰਾ ਮਹੱਤਵਪੂਰਨ ਹੈ ਕਿਉਂਕਿ ਭਾਰਤ ਅਤੇ ਅਮਰੀਕਾ ਸਮਝÏਤੇ ਦੇ ਪਹਿਲੇ ਹਿੱਸੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੇ ਹਨ | ਤਿੰਨ ਦਿਨਾਂ ਗੱਲਬਾਤ 10 ਦਸੰਬਰ ਨੂੰ ਸ਼ੁਰੂ ਹੋਵੇਗੀ | ਇਹ 12 ਦਸੰਬਰ ਨੂੰ ਸਮਾਪਤ ਹੋਵੇਗੀ ਅਤੇ ਇਹ ਗੱਲਬਾਤ ਦਾ ਰਸਮੀ ਦੌਰ ਨਹੀਂ ਹੈ | ਅਮਰੀਕੀ ਟੀਮ ਦੀ ਅਗਵਾਈ ਡਿਪਟੀ ਯੂਨਾਈਟਿਡ ਸਟੇਟਸ ਵਪਾਰ ਪ੍ਰਤੀਨਿਧੀ (ਯੂ.ਐੱਸ.ਟੀ.ਆਰ) ਰਿਕ ਸਵਿਟਜ਼ਰ ਕਰਨਗੇ | ਅਮਰੀਕਾ ਵਲੋਂ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਅਮਰੀਕੀ ਬਾਜ਼ਾਰ ਵਿਚ ਦਾਖਲ ਹੋਣ ਵਾਲੀਆਂ ਭਾਰਤੀ ਵਸਤੂਆਂ 'ਤੇ 25 ਪ੍ਰਤੀਸ਼ਤ ਟੈਰਿਫ ਅਤੇ 25 ਪ੍ਰਤੀਸ਼ਤ ਵਾਧੂ ਜੁਰਮਾਨਾ ਲਗਾਉਣ ਤੋਂ ਬਾਅਦ ਇਹ ਅਮਰੀਕੀ ਅਧਿਕਾਰੀਆਂ ਦਾ ਦੂਜਾ ਦÏਰਾ ਹੈ¢

ਪਿਛਲੀ ਖ਼ਬਰ ਸਿੱਖ ਭਾਈਚਾਰੇ ਵਲੋਂ ਸੀਨੀਅਰ ਕਾਂਗਰਸੀ ਆਗੂ ਦੀ ਇਤਰਾਜ਼ਯੋਗ ਟਿੱਪਣੀ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਭਾਰਤ ਨੂੰ ਜਲਦ ਮਿਲਣਗੀਆਂ 40 ਹਜ਼ਾਰ ਲਾਈਟ ਮਸ਼ੀਨ ਗੰਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।