05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜੀ-20 'ਚ ਇਕ ਧਰਤੀ, ਇਕ ਪਰਿਵਾਰ ਤੇ ਇਕ ਭਵਿੱਖ 'ਤੇ ਭਾਰਤ ਦੇ ਦਿ੍ਸ਼ਟੀਕੋਣ ਨੂੰ ਪੇਸ਼ ਕਰਾਂਗਾ-ਮੋਦੀ

ਅਜੀਤ ਡੈਸਕ 22-11-2025

ਸੰਮੇਲਨ 'ਚ ਸ਼ਾਮਿਲ ਹੋਣ ਲਈ ਦੱਖਣੀ ਅਫਰੀਕਾ ਪਹੁੰਚੇ ਪ੍ਰਧਾਨ ਮੰਤਰੀ
ਜੋਹਾਨਸਬਰਗ, 21 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਦੀ ਪ੍ਰਧਾਨਗੀ ਹੇਠ ਹੋ ਰਹੇ ਜੀ-20 ਨੇਤਾਵਾਂ ਦੇ ਸੰਮੇਲਨ 'ਚ ਸ਼ਾਮਿਲ ਹੋਣ ਲਈ ਜੋਹਾਨਸਬਰਗ ਪਹੁੰਚ ਗਏ ਹਨ | ਮੋਦੀ ਗੌਟੇਂਗ ਦੇ ਵਾਟਰਕਲੂਫ ਏਅਰ ਫੋਰਸ ਬੇਸ (ਏ. ਐੱਫ. ਬੀ.) ਪਹੁੰਚੇ, ਜਿੱਥੇ ਉਨ੍ਹਾਂ ਦਾ ਰਵਾਇਤੀ ਸਵਾਗਤ ਕੀਤਾ ਗਿਆ | ਇਹ ਅਫਰੀਕਾ 'ਚ ਹੋਣ ਵਾਲਾ ਪਹਿਲਾ ਜੀ-20 ਸੰਮੇਲਨ ਹੈ | ਅਫਰੀਕਾ ਯੂਨੀਅਨ 2023 'ਚ ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦਾ ਮੈਂਬਰ ਬਣਿਆ ਸੀ | ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਸ਼ਾਂਝੀ ਕਰਦਿਆਂ ਕਿਹਾ ਕਿ ਮੈਂ 'ਵਸੁਧੈਵ ਕੁਟੁੰਬਕਮ' ਤੇ 'ਇਕ ਧਰਤੀ, ਇਕ ਪਰਿਵਾਰ ਤੇ ਇਕ ਭਵਿੱਖ' ਦੇ ਸਾਡੇ ਦਿ੍ਸ਼ਟੀਕੋਣ ਅਨੁਸਾਰ ਸੰਮੇਲਨ 'ਚ ਭਾਰਤ ਦਾ ਦਿ੍ਸ਼ਟੀਕੋਣ ਪੇਸ਼ ਕਰਾਂਗਾ | ਉਨ੍ਹਾਂ ਕਿਹਾ ਕਿ ਇਹ ਸੰਮੇਲਨ ਮੁੱਖ ਵਿਸ਼ਵ ਮੁੱਦਿਆਂ 'ਤੇ ਚਰਚਾ ਕਰਨ ਦਾ ਮੌਕਾ ਹੋਵੇਗਾ | ਇਸ ਸਾਲ ਦੇ ਜੀ20 ਦਾ ਵਿਸ਼ਾ 'ਏਕਤਾ, ਸਮਾਨਤਾ ਤੇ ਸਥਿਰਤਾ' ਹੈ, ਜਿਸ ਦੁਆਰਾ ਦੱਖਣੀ ਅਫ਼ਰੀਕਾ ਨੇ ਨਵੀਂ ਦਿੱਲੀ ਤੇ ਰੀਓ ਡੀ ਜਨੇਰੀਓ (ਬ੍ਰਾਜ਼ੀਲ) 'ਚ ਹੋਏ ਪਿਛਲੇ ਸੰਮੇਲਨਾਂ ਦੇ ਨਤੀਜਿਆਂ ਨੂੰ ਅੱਗੇ ਵਧਾਇਆ ਹੈ |
ਆਸਟ੍ਰੇਲੀਆਈ ਹਮਰੁਤਬਾ ਨਾਲ ਰੱਖਿਆ ਤੇ ਵਪਾਰ 'ਚ ਸਹਿਯੋਗ 'ਤੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਵਲੋਂ ਜੋਹਾਨਸਬਰਗ 'ਚ ਜੀ-20 ਲੀਡਰਸ ਸੰਮੇਲਨ ਤੋਂ ਵੱਖ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਦੋਵਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ, ਮਹੱਤਵਪੂਰਨ ਖਣਿਜ, ਵਪਾਰ ਅਤੇ ਨਿਵੇਸ਼ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਸਮੇਤ ਵੱਖ-ਵੱਖ ਖੇਤਰਾਂ 'ਚ ਸਹਿਯੋਗ 'ਚ ਪ੍ਰਗਤੀ ਦਾ ਜਾਇਜ਼ਾ ਲਿਆ | ਅਲਬਾਨੀਜ਼ ਨੇ ਦਿੱਲੀ 'ਚ ਹਾਲ ਹੀ 'ਚ ਹੋਏ ਅੱਤਵਾਦੀ ਹਮਲੇ ਅਤੇ ਸਾਊਦੀ ਅਰਬ 'ਚ ਬੱਸ ਹਾਦਸੇ 'ਤੇ ਸੰਵੇਦਨਾ ਪ੍ਰਗਟ ਕੀਤੀ, ਜਿਸ 'ਚ ਕਈ ਭਾਰਤੀ ਮਾਰੇ ਗਏ ਸਨ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵਲੋਂ ਨੈਸਪਰਸ ਦੇ ਚੇਅਰਮੈਨ ਅਤੇ ਸੀ.ਈ.ਓ. ਫੈਬਰੀਸੀਓ ਬਲੋਈਸੀ ਅਤੇ ਭਾਰਤੀ ਮੂਲ ਦੇ ਤਕਨੀਕੀ ਉੱਦਮੀਆਂ, ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ |

ਪਿਛਲੀ ਖ਼ਬਰ ਮੈਕਸੀਕੋ ਦੀ ਫਾਤਿਮਾ ਬੋਸ਼ ਬਣੀ ਮਿਸ ਯੂਨੀਵਰਸ ਅਗਲੀ ਖ਼ਬਰ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦਾਸਪੁਰ ਤੋਂ ਆਰੰਭ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।