05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੁਪਰੀਮ ਕੋਰਟ ਨੇ ਐਸ.ਆਈ.ਆਰ. ਵਿਰੁੱਧ ਨਵੀਆਂ ਪਟੀਸ਼ਨਾਂ 'ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ <br/>

ਅਜੀਤ ਡੈਸਕ 22-11-2025
ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਰਲ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ 'ਚ ਐਸ.ਆਈ.ਆਰ. ਅਭਿਆਸ ਕਰਵਾਉਣ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਚੁਣÏਤੀ ਦੇਣ ਵਾਲੀਆਂ ਕਈ ਪਟੀਸ਼ਨਾਂ 'ਤੇ ਸੁਣਵਾਈ ਲਈ ਸਹਿਮਤੀ ਦਿੱਤੀ | ਜਸਟਿਸ ਸੂਰਿਆ ਕਾਂਤ, ਐਸ.ਵੀ.ਐਨ. ਭੱਟੀ ਤੇ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਦਾਇਰ ਸਾਰੀਆਂ ਨਵੀਆਂ ਪਟੀਸ਼ਨਾਂ 'ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ | ਕੇਰਲ 'ਚ ਐਸ.ਆਈ.ਆਰ. ਅਭਿਆਸ ਨੂੰ ਚੁਣÏਤੀ ਦੇਣ ਵਾਲੇ ਇਕ ਪਟੀਸ਼ਨਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਦੱਸਿਆ ਕਿ ਰਾਜ 'ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਵੀ ਹੋਣੀਆਂ ਹਨ, ਇਸ ਲਈ ਇਸ ਮਾਮਲੇ 'ਚ ਕੁਝ ਜ਼ਰੂਰੀ ਕਾਰਵਾਈ ਦੀ ਲੋੜ ਹੈ | ਬੈਂਚ ਨੇ ਨਿਰਦੇਸ਼ ਦਿੱਤਾ ਕਿ ਕੇਰਲ 'ਚ ਐਸ.ਆਈ.ਆਰ. ਅਭਿਆਸ ਨੂੰ ਚੁਣÏਤੀ ਦੇਣ ਵਾਲੀਆਂ ਪਟੀਸ਼ਨਾਂ 26 ਨਵੰਬਰ ਨੂੰ ਸੂਚੀਬੱਧ ਕੀਤੀਆਂ ਜਾਣਗੀਆਂ ਤੇ ਹੋਰ ਰਾਜਾਂ 'ਚ ਵੋਟਰ ਸੂਚੀ ਸੋਧ ਅਭਿਆਸ ਨੂੰ ਚੁਣÏਤੀ ਦੇਣ ਵਾਲੀਆਂ ਬਾਕੀ ਪਟੀਸ਼ਨਾਂ 'ਤੇ ਦਸੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਸੁਣਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦਾਸਪੁਰ ਤੋਂ ਆਰੰਭ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ <br/> ਅਗਲੀ ਖ਼ਬਰ ਮੁੱਖ ਮੰਤਰੀ ਵਲੋਂ 'ਫਾਸਟਰੈਕ ਪੰਜਾਬ ਪੋਰਟਲ' ਦੇ ਦੂਜੇ ਪੜਾਅ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।