ਏ.ਕੇ. ਰਾਈਫ਼ਲਾਂ ਦੇ ਕਾਰਤੂਸ ਬਰਾਮਦ
ਜੰਮੂ, 20 ਨਵੰਬਰ (ਪੀ.ਟੀ.ਆਈ.)-ਜੰਮੂ-ਕਸ਼ਮੀਰ ਪੁਲਿਸ ਨੇ ਦੇਸ਼ ਵਿਰੁੱਧ ਗਤੀਵਿਧੀਆਂ ਨੂੰ ਕਥਿਤ ਤੌਰ 'ਤੇ ਉਤਸ਼ਾਹਿਤ ਕਰਨ ਦੇ ਦੋਸ਼ 'ਚ ਕਸ਼ਮੀਰ ਟਾਈਮਜ਼ ਦੇ ਦਫ਼ਤਰ 'ਤੇ ਛਾਪਾ ਮਾਰਿਆ ਅਤੇ ਏ.ਕੇ. ਰਾਈਫ਼ਲਾਂ ਦੇ ਕਾਰਤੂਸ ਅਤੇ ਪਿਸਤੌਲ ਦੇ ਕੁਝ ਰੌਂਦਾਂ ਸਮੇਤ ਹੋਰ ਚੀਜ਼ਾਂ ਬਰਾਮਦ ਕੀਤੀਆਂ | ਅਧਿਕਾਰੀਆਂ ਨੇ ਦੱਸਿਆ ਕਿ ਪ੍ਰਕਾਸ਼ਨ ਅਤੇ ਇਸ ਦੇ ਪ੍ਰਮੋਟਰਾਂ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਜਾਂਚ ਟੀਮ ਐਸ.ਆਈ.ਏ. ਦੇ ਅਧਿਕਾਰੀਆਂ ਨੇ ਅਖਬਾਰ ਦੇ ਅਹਾਤੇ ਅਤੇ ਕੰਪਿਊਟਰਾਂ ਦੀ ਪੂਰੀ ਤਲਾਸ਼ੀ ਲਈ | ਛਾਪੇਮਾਰੀ 'ਚ ਏ.ਕੇ. ਰਾਈਫ਼ਲਾਂ ਦੇ ਕਾਰਤੂਸ, ਪਿਸਤੌਲ ਦੇ ਕੁਝ ਰੌਂਦ ਅਤੇ ਹੈਂਡ ਗ੍ਰਨੇਡ ਪਿੰਨ ਸਮੇਤ ਹੋਰ ਚੀਜ਼ਾਂ ਜ਼ਬਤ ਕੀਤੀਆਂ | ਛਾਪੇਮਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਪ ਮੁੱਖ ਮੰਤਰੀ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਕਾਰਵਾਈ ਸਿਰਫ਼ ਉਨ੍ਹਾਂ ਮਾਮਲਿਆਂ 'ਚ ਹੋਣੀ ਚਾਹੀਦੀ ਹੈ ਜਿਥੇ ਗਲਤ ਕੰਮ ਸਾਬਿਤ ਹੁੰਦਾ ਹੈ, ਨਾ ਕਿ ਦਬਾਅ ਲਈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ, ਤਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
'ਕਸ਼ਮੀਰ ਟਾਈਮਜ਼' ਦੇ ਜੰਮੂ ਦਫ਼ਤਰ 'ਚ ਛਾਪੇਮਾਰੀ
ਅਜੀਤ ਡੈਸਕ
21-11-2025