14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਆਂਧਰਾ ਪ੍ਰਦੇਸ਼ 'ਚ ਮੁਕਾਬਲੇ ਦੌਰਾਨ 7 ਨਕਸਲੀ ਹਲਾਕ-50 ਗਿ੍ਫ਼ਤਾਰ <br/>

ਅਜੀਤ ਡੈਸਕ 20-11-2025
ਅਮਰਾਵਤੀ, 19 ਨਵੰਬਰ (ਏਜੰਸੀ)-ਪੁਲਿਸ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਮਾਰੇਡੁਮਿਲੀ 'ਚ 6 ਨਕਸਲੀਆਂ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਆਲੇ ਦੁਆਲੇ ਦੇ ਇਲਾਕੇ 'ਚ ਹੋਏ ਇਕ ਹੋਰ ਮੁਕਾਬਲੇ 'ਚ 7 ਹੋਰ ਨਕਸਲੀ ਮਾਰੇ ਗਏ | ਵਿਜੇਵਾੜਾ 'ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਖੁਫ਼ੀਆ ਵਿਭਾਗ ਦੇ ਏ.ਡੀ.ਜੀ.ਪੀ. ਮਹੇਸ਼ ਚੰਦਰ ਨੇ ਦੱਸਿਆ ਕਿ ਅੱਜ ਮਾਰੇ ਗਏ ਨਕਸਲੀਆਂ 'ਚ ਤਿੰਨ ਔਰਤਾਂ ਵੀ ਸ਼ਾਮਿਲ ਹਨ | ਅੱਜ ਦਾ ਮੁਕਾਬਲਾ ਮੰਗਲਵਾਰ ਨੂੰ ਹੋਏ ਮੁਕਾਬਲੇ ਵਾਲੀ ਥਾਂ ਤੋਂ 7 ਕਿਲੋਮੀਟਰ ਦੂਰ ਅੱਲੂਰੀ ਸੀਤਾਰਾਮਰਾਜੂ ਜ਼ਿਲ੍ਹੇ ਦੇ ਮਾਰੇਡੁਮਿਲੀ 'ਚ ਹੋਇਆ | ਮਾਰੇ ਗਏ 7 ਨਕਲੀਆਂ 'ਚੋਂ ਇਕ ਦੀ ਪਛਾਣ ਮੇਤੁਰੀ ਜੋਖਾ ਰਾਓ ਉਰਫ਼ ਟੇਕ ਸ਼ੰਕਰ ਵਜੋਂ ਹੋਈ ਹੈ, ਜੋ ਆਂਧਰਾ-ਓਡੀਸ਼ਾ ਸਰਹੱਦ (ਏ.ਓ.ਬੀ.) ਦਾ ਮੁਖੀ (ਸੀ.ਸੀ.ਐਮ.) ਸੀ ਤੇ ਹਥਿਆਰ ਬਣਾਉਣ ਅਤੇ ਸੰਚਾਰ ਵਰਗੇ ਤਕਨੀਕੀ ਕੰਮਾਂ 'ਚ ਮੁਹਾਰਤ ਰੱਖਦਾ ਸੀ | ਮਹੇਸ਼ ਚੰਦਰ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਪੁਲਿਸ ਨੇ ਇਕ ਹੋਰ ਖੁਫ਼ੀਆ ਆਧਾਰਿਤ ਕਾਰਵਾਈ ਦੌਰਾਨ ਖੁਫ਼ੀਆ ਵਿਭਾਗ, ਵਿਸ਼ੇਸ਼ ਜਾਂਚ ਟੀਮ ਨਾਲ ਮਿਲ ਕੇ 5 ਜ਼ਿਲਿ੍ਹਆਂ 'ਚ ਛਾਪੇਮਾਰੀ ਕਰਕੇ 50 ਨਕਸਲੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹ ਆਪ੍ਰੇਸ਼ਨ ਵਿਜੇਵਾੜਾ ਸਮੇਤ ਕ੍ਰਿਸ਼ਨਾ, ਇਲੁਰੂ, ਐਨ.ਟੀ.ਆਰ., ਕਾਕੀਨਾੜਾ ਤੇ ਕੋਨਾਸੀਮਾ ਜ਼ਿਲਿ੍ਹਆਂ 'ਚ ਚਲਾਇਆ ਗਿਆ | ਤਲਾਸ਼ੀ ਦੌਰਾਨ ਵੱਖ ਵੱਖ ਥਾਵਾਂ ਤੋਂ 39 ਹਥਿਆਰ, ਗੋਲਾ-ਬਾਰੂਦ ਦੇ 302 ਰੌਂਦ, ਡੈਟੋਨੇਟਰ, ਕਾਰਡਟੈਕਸ ਤਾਰ, ਸੰਚਾਰ ਉਪਕਰਨ ਤੇ 13 ਲੱਖ ਰੁਪਏ ਬਰਾਮਦ ਕੀਤੇ ਹਨ |

ਪਿਛਲੀ ਖ਼ਬਰ ਸਾਬਕਾ ਫ਼ੌਜੀ ਵਲੋਂ ਪਤਨੀ ਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਖੁਦਕੁਸ਼ੀ <br/> ਅਗਲੀ ਖ਼ਬਰ ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ ਪੁਲਿਸ ਇੰਸਪੈਕਟਰ ਸ਼ਹੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।