ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ ਪੁਲਿਸ ਇੰਸਪੈਕਟਰ ਸ਼ਹੀਦ
ਅਜੀਤ ਡੈਸਕ
20-11-2025
ਰਾਜਨੰਦਗਾਓਾ (ਛੱਤੀਸਗੜ੍ਹ), 19 ਨਵੰਬਰ (ਏਜੰਸੀ)-ਛੱਤੀਸਗੜ੍ਹ-ਮੱਧ ਪ੍ਰਦੇਸ਼ ਸਰਹੱਦ 'ਤੇ ਨਕਸਲੀਆਂ ਨਾਲ ਹੋਏ ਮੁਕਾਬਲੇ 'ਚ ਮੱਧ ਪ੍ਰਦੇਸ਼ ਦਾ ਇਕ ਪੁਲਿਸ ਇੰਸਪੈਕਟਰ ਸ਼ਹੀਦ ਹੋ ਗਿਆ | ਰਾਜਨੰਦਗਾਓਾ ਰੇਂਜ ਦੇ ਆਈ.ਜੀ.ਪੀ. ਅਭਿਸ਼ੇਕ ਸਾਂਡਲੀਆ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬੋਰਤਲਾਵ ਇਲਾਕੇ 'ਚ ਸਥਿਤ ਕੰਧੁਰਰਾ ਦੇ ਜੰਗਲ 'ਚ ਉਸ ਸਮੇਂ ਗੋਲੀਬਾਰੀ ਹੋਈ ਜਦੋਂ ਦੋਵਾਂ ਰਾਜਾਂ ਦੇ ਸੁਰੱਖਿਆ ਕਰਮੀਆਂ ਦੀ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ 'ਤੇ ਨਿਕਲੀ ਸੀ | ਉਨ੍ਹਾਂ ਦੱਸਿਆ ਕਿ ਨਕਸਲੀਆਂ ਦੇ ਐਮ.ਐਮ.ਸੀ. (ਮਹਾਰਾਸ਼ਟਰ-ਮੱਧ ਪ੍ਰਦੇਸ਼-ਛੱਤੀਸਗੜ੍ਹ) ਖੇਤਰ 'ਚ ਨਕਸਲੀਆਂ ਦੀ ਮੌਜੂਦਗੀ ਦੀ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ | ਮੁਕਾਬਲੇ 'ਚ ਮੱਧ ਪ੍ਰਦੇਸ਼ ਦੀ 'ਹਾਕ ਫੋਰਸ' ਦਾ ਇਕ ਸਬ ਇੰਸਪੈਕਟਰ ਜ਼ਖਮੀ ਹੋ ਗਿਆ | ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ |