14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

20 ਸਾਲ ਪੁਰਾਣੇ ਵਾਹਨਾਂ ਲਈ ਫਿਟਨੈਸ ਟੈਸਟ ਫੀਸ 'ਚ ਵਾਧਾ

ਅਜੀਤ ਡੈਸਕ 20-11-2025
ਨਵੀਂ ਦਿੱਲੀ, 19 ਨਵੰਬਰ (ਪੀ. ਟੀ. ਆਈ.)-ਸਰਕਾਰ ਵਲੋਂ ਪੁਰਾਣੇ ਵਾਹਨਾਂ ਲਈ ਨਵੀਨੀਕਰਨ ਖਰਚਿਆਂ 'ਚ ਵਾਧਾ ਕਰਨ ਤੋਂ ਕਈ ਮਹੀਨੇ ਬਾਅਦ ਆਵਾਜਾਈ ਮੰਤਰਾਲੇ ਨੇ 20 ਸਾਲ ਤੋਂ ਪੁਰਾਣੇ ਸਾਰੇ ਮੋਟਰ ਵਾਹਨਾਂ ਲਈ ਫਿਟਨੈਸ ਟੈਸਟ ਫੀਸ ਵਧਾ ਦਿੱਤੀ ਹੈ ਤਾਂ ਜੋ ਲੋਕ ਉਨ੍ਹਾਂ ਨੂੰ ਰੱਖਣ ਤੋਂ ਗੁਰੇਜ਼ ਕਰਨ | ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ 11 ਨਵੰਬਰ ਨੂੰ ਜਾਰੀ ਇਕ ਤਾਜ਼ਾ ਨੋਟੀਫਿਕੇਸ਼ਨ 'ਚ ਕਿਹਾ ਕਿ ਉੱਚ ਫੀਸ ਸਲੈਬ ਹੁਣ ਵਪਾਰਕ ਵਾਹਨਾਂ ਲਈ 15 ਸਾਲਾਂ ਦੀ ਬਜਾਏ 10 ਸਾਲਾਂ ਤੋਂ ਸ਼ੁਰੂ ਹੁੰਦੇ ਹਨ | ਨੋਟੀਫਿਕੇਸ਼ਨ ਅਨੁਸਾਰ 20 ਸਾਲਾਂ ਤੋਂ ਪੁਰਾਣੇ ਹਲਕੇ ਮੋਟਰ ਵਾਹਨਾਂ (ਐਲ.ਐਮ.ਵੀ.) ਲਈ ਫਿਟਨੈਸ ਟੈਸਟ ਫੀਸ 10 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ | ਨੋਟੀਫਿਕੇਸ਼ਨ 'ਚ 20 ਸਾਲਾਂ ਤੋਂ ਪੁਰਾਣੇ ਭਾਰੀ ਟਰੱਕਾਂ ਤੇ ਬੱਸਾਂ ਲਈ ਫਿਟਨੈਸ ਟੈਸਟ ਫੀਸ 'ਚ ਭਾਰੀ ਸੋਧਾਂ ਕੀਤੀਆਂ ਗਈਆਂ ਹਨ | ਹੁਣ ਉਨ੍ਹਾਂ ਨੂੰ ਫਿਟਨੈਸ ਟੈਸਟ ਲਈ 25000 ਰੁਪਏ ਦੇਣੇ ਪੈਣਗੇ, ਜੋ ਪਹਿਲਾਂ 3500 ਰੁਪਏ ਸੀ | ਇਸੇ ਉਮਰ ਸਮੂਹ ਦੇ ਦਰਮਿਆਨੇ ਵਪਾਰਕ ਵਾਹਨਾਂ ਨੂੰ ਹੁਣ 20 ਹਜ਼ਾਰ ਰੁਪਏ ਦੇਣੇ ਪੈਣਗੇ ਤੇ 20 ਸਾਲ ਤੋਂ ਵੱਧ ਉਮਰ ਦੇ ਹਲਕੇ ਮੋਟਰ ਵਾਹਨਾਂ ਦੇ ਫਿਟਨੈਸ ਟੈਸਟ ਦੀ ਕੀਮਤ 15 ਹਜ਼ਾਰ ਰੁਪਏ ਹੋਵੇਗੀ | 20 ਸਾਲ ਤੋਂ ਵੱਧ ਉਮਰ ਦੇ ਦੋਪਹੀਆ ਵਾਹਨਾਂ ਲਈ ਫਿਟਨੈਸ ਟੈਸਟ ਫੀਸ ਵੀ ਪਹਿਲਾਂ 600 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ 4 ਮਹੀਨਿਆਂ 'ਚ ਰਾਸ਼ਟਰੀ ਟਿ੍ਬਿਊਨਲ ਕਮਿਸ਼ਨ ਦੇ ਗਠਨ ਦਾ ਨਿਰਦੇਸ਼ ਅਗਲੀ ਖ਼ਬਰ 'ਫੋਰਟਿਸ ਹੈ ਨਾ' ਤਹਿਤ ਸੀ.ਪੀ.ਆਰ. ਜਾਗਰੂਕਤਾ ਅਤੇ ਸਿਖਲਾਈ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।