21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪਾਕਿਸਤਾਨ, ਬੰਗਲਾਦੇਸ਼, ਯੂ.ਏ.ਈ. ਤੇ ਚੀਨ ਤੋਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਡਾਕਟਰ ਜਾਂਚ ਦੇ ਘੇਰੇ 'ਚ <br/>

ਅਜੀਤ ਡੈਸਕ 19-11-2025
ਨਵੀਂ ਦਿੱਲੀ, 18 ਨਵੰਬਰ (ਯੂ. ਐਨ. ਆਈ.)-ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ, ਜਿਸ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.), ਦਿੱਲੀ ਪੁਲਿਸ ਤੇ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਸ਼ਾਮਿਲ ਹੈ, ਪਾਕਿਸਤਾਨ, ਬੰਗਲਾਦੇਸ਼, ਯੂ.ਏ.ਈ. ਤੇ ਚੀਨ ਤੋਂ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਡਾਕਟਰਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ | ਏਜੰਸੀਆਂ ਇਨ੍ਹਾਂ ਡਾਕਟਰਾਂ ਤੋਂ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਨੂੰ ਕਥਿਤ 'ਡਾਕਟਰ ਟੈਰਰ ਮਡਿਊਲ' ਬਾਰੇ ਕੋਈ ਜਾਣਕਾਰੀ ਸੀ ਜਾਂ ਉਹ ਇਸ ਦੇ ਮੈਂਬਰਾਂ ਦੇ ਸੰਪਰਕ 'ਚ ਸਨ | ਸਾਰੇ ਸੰਸਥਾਨਾਂ, ਨਰਸਿੰਗ ਹੋਮਾਂ ਤੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਡਾਕਟਰਾਂ, ਖਾਸ ਕਰਕੇ ਚਾਰ ਨਿਰਧਾਰਤ ਦੇਸ਼ਾਂ 'ਚ ਵਿਦਿਅਕ ਪਿਛੋਕੜ ਵਾਲੇ, ਦੇ ਤਨਖਾਹ ਤੇ ਹੋਰ ਵੇਰਵੇ ਪ੍ਰਦਾਨ ਕਰਨ |

ਪਿਛਲੀ ਖ਼ਬਰ ਸ੍ਰੀਨਗਰ 'ਚ ਸਰਕਾਰੀ ਡਾਕਟਰ ਤੇ ਉਸ ਦੀ ਪਤਨੀ ਹਿਰਾਸਤ 'ਚ ਅਗਲੀ ਖ਼ਬਰ ਵਿਧਾਇਕ ਲਾਲਪੁਰਾ ਸੁਪਰੀਮ ਕੋਰਟ 'ਚ ਕਰਨਗੇ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।