21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਦਿੱਲੀ ਧਮਾਕੇ ਦੇ ਆਤਮਘਾਤੀ ਬੰਬਾਰ ਦੀ ਨਵੀਂ ਵੀਡੀਓ ਆਈ ਸਾਹਮਣੇ

ਅਜੀਤ ਡੈਸਕ 19-11-2025

ਹਮਲੇ ਨੂੰ ਸ਼ਹਾਦਤ ਦੀ ਕਾਰਵਾਈ ਦੱਸਿਆ
ਨਵੀਂ ਦਿੱਲੀ, 18 ਨਵੰਬਰ (ਪੀ.ਟੀ.ਆਈ.)-ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਇੱਕ ਹਫ਼ਤੇ ਬਾਅਦ ਡਾ. ਉਮਰ-ਉਨ-ਨਬੀ, ਜਿਸ ਦੀ ਪਛਾਣ ਹਮਲੇ ਵਿਚ 'ਆਤਮਘਾਤੀ ਬੰਬਾਰ' ਵਜੋਂ ਹੋਈ ਹੈ, ਦੀ ਇੱਕ ਵੀਡੀਓ ਸਾਹਮਣੇ ਆਈ ਹੈ | ਜਿਸ 'ਚ ਉਹ ਆਤਮਘਾਤੀ ਹਮਲਾ ਹਮਲੇ ਬਾਰੇ ਚਰਚਾ ਕਰਦਾ ਹੈ ਅਤੇ ਇਸ ਨੂੰ ਇੱਕ 'ਸ਼ਹਾਦਤ ਦੀ ਕਾਰਵਾਈ' ਦੱਸਦਾ ਹੈ | ਇਹ ਵੀਡੀਓ ਉਮਰ ਵਲੋਂ ਜੰਮੂ-ਕਸ਼ਮੀਰ ਪੁਲਿਸ ਵਲੋਂ ਇੱਕ ਅੰਤਰਰਾਜੀ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਉਸ ਦੇ ਲੁਕਣ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਜਾਪਦੀ ਹੈ | ਪੁਲਵਾਮਾ ਦਾ ਵਸਨੀਕ ਉਮਰ-ਉਨ-ਨਬੀ ਫ਼ਰੀਦਾਬਾਦ ਦੇ ਧੌਜ ਸਥਿਤ ਅਲ-ਫਲਾਹ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਇੱਕ ਨਿੱਜੀ ਹਸਪਤਾਲ 'ਚ ਕੰਮ ਕਰਦਾ ਸੀ | ਆਪਣੇ ਸਹਿਯੋਗੀ ਡਾ. ਮੁਜ਼ੱਮਿਲ ਅਹਿਮਦ ਗਨਈ ਦੀ ਗਿ੍ਫ਼ਤਾਰੀ ਤੋਂ ਤੁਰੰਤ ਬਾਅਦ ਉਹ ਗਾਇਬ ਹੋ ਗਿਆ ਸੀ |

ਪਿਛਲੀ ਖ਼ਬਰ ਜਸੀਰ ਬਿਲਾਲ ਵਾਨੀ ਨੂੰ 10 ਦਿਨ ਲਈ ਐਨ.ਆਈ.ਏ. ਦੀ ਹਿਰਾਸਤ 'ਚ ਭੇਜਿਆ ਅਗਲੀ ਖ਼ਬਰ ਆਂਧਰਾ ਪ੍ਰਦੇਸ਼ 'ਚ ਮੁਕਾਬਲੇ ਦੌਰਾਨ ਚੋਟੀ ਦੇ ਕਮਾਂਡਰ ਸਮੇਤ 6 ਨਕਸਲੀ ਹਲਾਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।