21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਆਂਧਰਾ ਪ੍ਰਦੇਸ਼ 'ਚ ਮੁਕਾਬਲੇ ਦੌਰਾਨ ਚੋਟੀ ਦੇ ਕਮਾਂਡਰ ਸਮੇਤ 6 ਨਕਸਲੀ ਹਲਾਕ <br/>

ਅਜੀਤ ਡੈਸਕ 19-11-2025

ਮਾਰੇਡੂਮਿਲੀ/ਰਾਏਪੁਰ, 18 ਨਵੰਬਰ (ਪੀ. ਟੀ. ਆਈ.)-ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮਰਾਜੂ ਜ਼ਿਲ੍ਹੇ 'ਚ ਸੁਰੱਖਿਆ ਜਵਾਨਾਂ ਨਾਲ ਹੋਏ ਮੁੁਕਾਬਲੇ 'ਚ ਚੋਟੀ ਦਾ ਕਮਾਂਡਰ ਮਾਦਵੀ ਹਿਡਮਾ ਅਤੇ ਉਸਦੀ ਪਤਨੀ ਸਮੇਤ 6 ਮਾਓਵਾਦੀ ਮਾਰੇ ਗਏ | ਕਈ ਹਮਲਿਆਂ ਦੇ ਕਥਿਤ ਮਾਸਟਰਮਾਈਾਡ ਹਿਡਮਾ ਦੀ ਮੌਤ ਨੂੰ ਛੱਤੀਸਗੜ੍ਹ ਪੁਲਿਸ ਨੇ ਅੱਤਵਾਦ ਦੇ ਤਾਬੂਤ 'ਚ ਆਖਰੀ ਕਿੱਲ ਦੱਸਿਆ ਹੈ | ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਅਮਿਤ ਬਰਦਾਰ ਨੇ ਦੱਸਿਆ ਕਿ ਮੁਕਾਬਲਾ ਸਵੇਰੇ 6.30 ਵਜੇ ਤੋਂ 7 ਵਜੇ ਦੇ ਦਰਮਿਆਨ ਮਾਰੇਡੂਮਿਲੀ ਮੰਡਲ ਦੇ ਜੰਗਲੀ ਇਲਾਕੇ 'ਚ ਹੋਇਆ, ਜਿਸ ਵਿਚ 6 ਮਾਓਵਾਦੀ ਮਾਰੇ ਗਏ | ਇੰਨ੍ਹਾਂ ਵਿਚ 2 ਔਰਤਾਂ ਅਤੇ 4 ਆਦਮੀ ਸ਼ਾਮਿਲ ਹਨ, ਜਿੰਨ੍ਹਾਂ ਦੀ ਪਹਿਚਾਣ ਹਿਡਮਾ, ਉਸਦੀ ਪਤਨੀ ਮਦਕਮ ਰਾਜੇ, ਦੇਵੇ, ਲਕਮਲ (ਚੈਤੂ), ਮੱਲਾ (ਮਲਾਲੂ) ਅਤੇ ਕਮਲੂ (ਕਮਲੇਸ਼) ਵਜੋਂ ਹੋਈ ਹੈ |
ਨਕਸਲੀ ਹਲਾਕ
ਸੁਕਮਾ (ਛੱਤੀਸਗੜ੍ਹ), (ਪੀ. ਟੀ. ਆਈ.)-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿੱਚ ਇੱਕ ਨਕਸਲੀ ਮਾਰਿਆ ਗਿਆ | ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਸਵੇਰੇ ਏਰਾਬੋਰ ਪੁਲਿਸ ਥਾਣੇ ਖੇਤਰ ਦੇ ਤਹਿਤ ਇੱਕ ਜੰਗਲੀ ਪਹਾੜੀ 'ਤੇ ਗੋਲੀਬਾਰੀ ਹੋਈ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੀਮ ਇਲਾਕੇ ਵਿੱਚ ਮਾਓਵਾਦੀ ਕੈਡਰਾਂ ਦੀ ਮÏਜੂਦਗੀ ਦੀ ਜਾਣਕਾਰੀ ਦੇ ਆਧਾਰ 'ਤੇ ਨਕਸਲ ਵਿਰੋਧੀ ਕਾਰਵਾਈ 'ਤੇ ਸੀ¢ਉਨ੍ਹਾਂ ਕਿਹਾ ਕਿ ਹੁਣ ਤੱਕ ਇੱਕ ਨਕਸਲੀ ਦੀ ਲਾਸ਼ ਘਟਨਾ ਸਥਾਨ ਤੋਂ ਬਰਾਮਦ ਕੀਤੀ ਗਈ ਹੈ¢ਉਨ੍ਹਾਂ ਕਿਹਾ ਕਿ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ¢ਇਸ ਤਾਜ਼ਾ ਕਾਰਵਾਈ ਨਾਲ, ਇਸ ਸਾਲ ਛੱਤੀਸਗੜ੍ਹ ਵਿੱਚ ਹੁਣ ਤੱਕ 263 ਨਕਸਲੀ ਮਾਰੇ ਗਏ ਹਨ¢

ਪਿਛਲੀ ਖ਼ਬਰ ਦਿੱਲੀ ਧਮਾਕੇ ਦੇ ਆਤਮਘਾਤੀ ਬੰਬਾਰ ਦੀ ਨਵੀਂ ਵੀਡੀਓ ਆਈ ਸਾਹਮਣੇ ਅਗਲੀ ਖ਼ਬਰ ਹਾਈ ਕੋਰਟ ਵਲੋਂ 'ਆਪ' ਵਿਧਾਇਕ ਲਾਲਪੁਰਾ ਦੀ ਸਜ਼ਾ 'ਤੇ ਰੋਕ ਤੋਂ ਇਨਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।